18ਅਦੋਮ ਨੂੰ ਜਿੱਤ ਲਿਆ ਜਾਵੇਗਾ, ਉਸ ਦੇ ਦੁਸ਼ਮਣ ਸੇਈਰ ਨੂੰ ਜਿੱਤ ਲਿਆ ਜਾਵੇਗਾ, ਪਰ ਇਸਰਾਏਲ ਮਜ਼ਬੂਤ ਹੋਵੇਗਾ।
19ਇੱਕ ਹਾਕਮ ਯਾਕੋਬ ਵਿੱਚੋਂ ਬਾਹਰ ਆਵੇਗਾ ਅਤੇ ਸ਼ਹਿਰ ਦੇ ਬਚੇ ਹੋਏ ਲੋਕਾਂ ਨੂੰ ਤਬਾਹ ਕਰ ਦੇਵੇਗਾ।”
20ਤਦ ਬਿਲਆਮ ਨੇ ਅਮਾਲੇਕ ਨੂੰ ਵੇਖਿਆ ਅਤੇ ਆਪਣਾ ਸੰਦੇਸ਼ ਸੁਣਾਇਆ: “ਅਮਾਲੇਕ ਕੌਮਾਂ ਵਿੱਚ ਸਭ ਤੋਂ ਪਹਿਲਾਂ ਸੀ, ਪਰ ਉਸ ਦਾ ਅੰਤ ਪੂਰੀ ਤਰ੍ਹਾਂ ਨਸ਼ਟ ਹੀ ਹੋਣਾ ਹੈ।”
21ਤਦ ਉਸ ਨੇ ਕੇਨੀਆਂ ਨੂੰ ਵੇਖਿਆ ਅਤੇ ਆਪਣਾ ਸੰਦੇਸ਼ ਸੁਣਾਇਆ: “ਤੇਰਾ ਰਹਿਣ ਦਾ ਸਥਾਨ ਸੁਰੱਖਿਅਤ ਹੈ, ਤੇਰਾ ਆਲ੍ਹਣਾ ਇੱਕ ਚੱਟਾਨ ਵਿੱਚ ਹੈ,
22ਫਿਰ ਵੀ ਕੇਨੀਆਂ ਦਾ ਨਾਸ਼ ਹੋ ਜਾਵੇਗਾ ਜਦੋਂ ਤੱਕ ਅੱਸ਼ੂਰ ਤੈਨੂੰ ਬੰਦੀ ਨਾ ਬਣਾ ਲੈਣ।”