13ਉਹ ਅਤੇ ਉਹ ਦੇ ਉੱਤਰਾਧਿਕਾਰੀਆਂ ਨਾਲ ਇੱਕ ਸਦੀਵੀ ਦੇ ਜਾਜਕਾਈ ਦਾ ਨੇਮ ਹੋਵੇਗਾ, ਕਿਉਂਕਿ ਉਹ ਆਪਣੇ ਪਰਮੇਸ਼ਵਰ ਲਈ ਅਣਖੀ ਹੋਇਆ ਅਤੇ ਇਸਰਾਏਲੀਆਂ ਲਈ ਪ੍ਰਾਸਚਿਤ ਕੀਤਾ ਸੀ।”
14ਜੋ ਇਸਰਾਏਲੀ ਮਿਦਯਾਨੀ ਔਰਤ ਦੇ ਨਾਲ ਮਾਰਿਆ ਗਿਆ ਸੀ, ਉਸ ਦਾ ਨਾਮ ਜ਼ਿਮਰੀ ਸੀ ਜੋ ਸ਼ਿਮਓਨ ਦੇ ਪਰਿਵਾਰ ਦਾ ਆਗੂ ਸਾਲੂ ਦਾ ਪੁੱਤਰ ਸੀ।
15ਅਤੇ ਜਿਸ ਮਿਦਯਾਨੀ ਔਰਤ ਨੂੰ ਮਾਰਿਆ ਗਿਆ ਸੀ, ਉਸ ਦਾ ਨਾਮ ਕਾਜ਼ਬੀ ਸੀ ਜੋ ਕਿ ਇੱਕ ਮਿਦਯਾਨੀ ਘਰਾਣੇ ਦੇ ਕਬੀਲੇ ਦੇ ਸਰਦਾਰ ਜ਼ੂਰ ਦੀ ਧੀ ਸੀ।
16ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
17“ਮਿਦਯਾਨੀਆਂ ਨੂੰ ਵੈਰੀ ਸਮਝੋ ਅਤੇ ਉਹਨਾਂ ਨੂੰ ਮਾਰੋ।