25ਇਹ ਯਿੱਸਾਕਾਰ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 64,300 ਸੀ।
26ਜ਼ਬੂਲੁਨ ਦੇ ਉੱਤਰਾਧਿਕਾਰੀ ਉਹਨਾਂ ਦੇ ਪਰਿਵਾਰਾ ਦੇ ਅਨੁਸਾਰ: ਸੇਰੇਦ ਤੋਂ, ਸੇਰੇਦੀ ਪਰਿਵਾਰ; ਏਲੋਨ ਤੋਂ, ਏਲੋਨਾਈਆਂ ਦਾ ਪਰਿਵਾਰ; ਯਹਲੇਲ ਤੋਂ, ਯਹਲੇਲ ਦਾ ਪਰਿਵਾਰ।
27ਇਹ ਜ਼ਬੂਲੁਨ ਦੇ ਪਰਿਵਾਰ ਸਨ ਜਿਨ੍ਹਾਂ ਦੀ ਗਿਣਤੀ 60,500 ਸੀ।
28ਮਨੱਸ਼ੇਹ ਅਤੇ ਇਫ਼ਰਾਈਮ ਤੋਂ ਯੋਸੇਫ਼ ਦੇ ਉੱਤਰਾਧਿਕਾਰੀ:
29ਮਨੱਸ਼ੇਹ ਦੇ ਉੱਤਰਾਧਿਕਾਰੀ: ਮਾਕੀਰ ਤੋਂ, ਮਾਕੀਰੀਆਂ ਦਾ ਪਰਿਵਾਰ (ਮਾਕੀਰ ਗਿਲਆਦ ਦਾ ਪਿਤਾ ਸੀ); ਗਿਲਅਦ ਤੋਂ, ਗਿਲਆਦੀ ਗੋਤ।