52ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
53“ਇਹ ਜ਼ਮੀਨ ਉਹਨਾਂ ਨੂੰ ਨਾਵਾਂ ਦੀ ਸੰਖਿਆ ਦੇ ਅਧਾਰ ਉੱਤੇ ਵਿਰਾਸਤ ਵਜੋਂ ਦਿੱਤੀ ਜਾਵੇ।
54ਇੱਕ ਵੱਡੇ ਸਮੂਹ ਨੂੰ ਇੱਕ ਵੱਡੀ ਵਿਰਾਸਤ ਅਤੇ ਇੱਕ ਛੋਟੇ ਸਮੂਹ ਨੂੰ ਇੱਕ ਛੋਟਾ ਦਿਓ, ਹਰੇਕ ਨੂੰ ਆਪਣੀ ਗਿਣਤੀ ਅਨੁਸਾਰ ਜ਼ਮੀਨ ਦਿੱਤੀ ਜਾਵੇ।
55ਇਹ ਯਕੀਨਨ ਬਣਾਓ ਕਿ ਜ਼ਮੀਨ ਦੀ ਵੰਡ ਗੁਣਾ ਕਰਕੇ ਕੀਤੀ ਗਈ ਹੈ। ਹਰੇਕ ਸਮੂਹ ਨੂੰ ਜੋ ਕੁਝ ਵਿਰਾਸਤ ਵਿੱਚ ਮਿਲਦਾ ਹੈ ਉਹ ਉਸਦੇ ਜੱਦੀ ਕਬੀਲੇ ਦੇ ਨਾਵਾਂ ਅਨੁਸਾਰ ਹੋਵੇਗਾ।
56ਹਰੇਕ ਵਿਰਾਸਤ ਨੂੰ ਵੱਡੇ ਅਤੇ ਛੋਟੇ ਸਮੂਹਾਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ।”