55ਇਹ ਯਕੀਨਨ ਬਣਾਓ ਕਿ ਜ਼ਮੀਨ ਦੀ ਵੰਡ ਗੁਣਾ ਕਰਕੇ ਕੀਤੀ ਗਈ ਹੈ। ਹਰੇਕ ਸਮੂਹ ਨੂੰ ਜੋ ਕੁਝ ਵਿਰਾਸਤ ਵਿੱਚ ਮਿਲਦਾ ਹੈ ਉਹ ਉਸਦੇ ਜੱਦੀ ਕਬੀਲੇ ਦੇ ਨਾਵਾਂ ਅਨੁਸਾਰ ਹੋਵੇਗਾ।
56ਹਰੇਕ ਵਿਰਾਸਤ ਨੂੰ ਵੱਡੇ ਅਤੇ ਛੋਟੇ ਸਮੂਹਾਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ।”
57ਇਹ ਉਹ ਲੇਵੀ ਸਨ ਜਿਨ੍ਹਾਂ ਨੂੰ ਉਹਨਾਂ ਦੇ ਗੋਤਾਂ ਅਨੁਸਾਰ ਗਿਣਿਆ ਗਿਆ ਸੀ: ਗੇਰਸ਼ੋਨ ਤੋਂ, ਗੇਰਸ਼ੋਨੀਆਂ ਦਾ ਪਰਿਵਾਰ; ਕੋਹਾਥ ਤੋਂ, ਕੋਹਾਥੀਆਂ ਦਾ ਪਰਿਵਾਰ; ਮੇਰਾਰੀ ਤੋਂ, ਮੇਰਾਰੀਆਂ ਦਾ ਪਰਿਵਾਰ।
58ਇਹ ਵੀ ਲੇਵੀ ਗੋਤ ਸਨ: ਲਿਬਨੀ ਗੋਤ, ਹਬਰੋਨੀ ਗੋਤ, ਮਹਲੀ ਗੋਤ, ਮੂਸ਼ੀ ਗੋਤ, ਕੋਰਾਹੀ ਗੋਤ। (ਕੋਹਾਥ ਅਮਰਾਮ ਦਾ ਪੂਰਵਜ ਸੀ;
59ਅਮਰਾਮ ਦੀ ਪਤਨੀ ਦਾ ਨਾਮ ਯੋਕੇਬਦ ਸੀ ਜੋ ਲੇਵੀ ਦੇ ਉੱਤਰਾਧਿਕਾਰੀ ਸੀ ਅਤੇ ਮਿਸਰ ਵਿੱਚ ਲੇਵੀਆਂ ਦੇ ਘਰ ਜੰਮੀ ਸੀ। ਅਮਰਾਮ ਲਈ ਉਸਨੇ ਹਾਰੋਨ, ਮੋਸ਼ੇਹ ਅਤੇ ਉਹਨਾਂ ਦੀ ਭੈਣ ਮਰਿਯਮ ਨੂੰ ਜਨਮ ਦਿੱਤਾ।