ਗਿਣਤੀ 26

ਅਮਰਾਮ ਦੀ ਪਤਨੀ ਦਾ ਨਾਮ ਯੋਕੇਬਦ ਸੀ ਜੋ ਲੇਵੀ ਦੇ ਉੱਤਰਾਧਿਕਾਰੀ ਸੀ ਅਤੇ ਮਿਸਰ ਵਿੱਚ ਲੇਵੀਆਂ ਦੇ ਘਰ ਜੰਮੀ ਸੀ। ਅਮਰਾਮ ਲਈ ਉਸਨੇ ਹਾਰੋਨ, ਮੋਸ਼ੇਹ ਅਤੇ ਉਹਨਾਂ ਦੀ ਭੈਣ ਮਰਿਯਮ ਨੂੰ ਜਨਮ ਦਿੱਤਾ।

Numbers 26:59 (UKJV) And the name of Amram's wife was Jochebed, the daughter of Levi, whom her mother bare to Levi in Egypt: and she bare unto Amram Aaron and Moses, and Miriam their sister.

57ਇਹ ਉਹ ਲੇਵੀ ਸਨ ਜਿਨ੍ਹਾਂ ਨੂੰ ਉਹਨਾਂ ਦੇ ਗੋਤਾਂ ਅਨੁਸਾਰ ਗਿਣਿਆ ਗਿਆ ਸੀ: ਗੇਰਸ਼ੋਨ ਤੋਂ, ਗੇਰਸ਼ੋਨੀਆਂ ਦਾ ਪਰਿਵਾਰ; ਕੋਹਾਥ ਤੋਂ, ਕੋਹਾਥੀਆਂ ਦਾ ਪਰਿਵਾਰ; ਮੇਰਾਰੀ ਤੋਂ, ਮੇਰਾਰੀਆਂ ਦਾ ਪਰਿਵਾਰ।

58ਇਹ ਵੀ ਲੇਵੀ ਗੋਤ ਸਨ: ਲਿਬਨੀ ਗੋਤ, ਹਬਰੋਨੀ ਗੋਤ, ਮਹਲੀ ਗੋਤ, ਮੂਸ਼ੀ ਗੋਤ, ਕੋਰਾਹੀ ਗੋਤ। (ਕੋਹਾਥ ਅਮਰਾਮ ਦਾ ਪੂਰਵਜ ਸੀ;

59ਅਮਰਾਮ ਦੀ ਪਤਨੀ ਦਾ ਨਾਮ ਯੋਕੇਬਦ ਸੀ ਜੋ ਲੇਵੀ ਦੇ ਉੱਤਰਾਧਿਕਾਰੀ ਸੀ ਅਤੇ ਮਿਸਰ ਵਿੱਚ ਲੇਵੀਆਂ ਦੇ ਘਰ ਜੰਮੀ ਸੀ। ਅਮਰਾਮ ਲਈ ਉਸਨੇ ਹਾਰੋਨ, ਮੋਸ਼ੇਹ ਅਤੇ ਉਹਨਾਂ ਦੀ ਭੈਣ ਮਰਿਯਮ ਨੂੰ ਜਨਮ ਦਿੱਤਾ।

60ਹਾਰੋਨ ਨਾਦਾਬ ਅਤੇ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਦਾ ਪਿਤਾ ਸੀ।

61ਪਰ ਨਾਦਾਬ ਅਤੇ ਅਬੀਹੂ ਦੀ ਮੌਤ ਹੋ ਗਈ ਜਦੋਂ ਉਹਨਾਂ ਨੇ ਯਾਹਵੇਹ ਦੇ ਅੱਗੇ ਅਣ-ਅਧਿਕਾਰਤ ਅੱਗ ਨਾਲ ਚੜ੍ਹਾਵਾ ਚੜ੍ਹਾਇਆ।)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.