ਗਿਣਤੀ 26

ਹਾਰੋਨ ਨਾਦਾਬ ਅਤੇ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਦਾ ਪਿਤਾ ਸੀ।

Numbers 26:60 (UKJV) And unto Aaron was born Nadab, and Abihu, Eleazar, and Ithamar.

58ਇਹ ਵੀ ਲੇਵੀ ਗੋਤ ਸਨ: ਲਿਬਨੀ ਗੋਤ, ਹਬਰੋਨੀ ਗੋਤ, ਮਹਲੀ ਗੋਤ, ਮੂਸ਼ੀ ਗੋਤ, ਕੋਰਾਹੀ ਗੋਤ। (ਕੋਹਾਥ ਅਮਰਾਮ ਦਾ ਪੂਰਵਜ ਸੀ;

59ਅਮਰਾਮ ਦੀ ਪਤਨੀ ਦਾ ਨਾਮ ਯੋਕੇਬਦ ਸੀ ਜੋ ਲੇਵੀ ਦੇ ਉੱਤਰਾਧਿਕਾਰੀ ਸੀ ਅਤੇ ਮਿਸਰ ਵਿੱਚ ਲੇਵੀਆਂ ਦੇ ਘਰ ਜੰਮੀ ਸੀ। ਅਮਰਾਮ ਲਈ ਉਸਨੇ ਹਾਰੋਨ, ਮੋਸ਼ੇਹ ਅਤੇ ਉਹਨਾਂ ਦੀ ਭੈਣ ਮਰਿਯਮ ਨੂੰ ਜਨਮ ਦਿੱਤਾ।

60ਹਾਰੋਨ ਨਾਦਾਬ ਅਤੇ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਦਾ ਪਿਤਾ ਸੀ।

61ਪਰ ਨਾਦਾਬ ਅਤੇ ਅਬੀਹੂ ਦੀ ਮੌਤ ਹੋ ਗਈ ਜਦੋਂ ਉਹਨਾਂ ਨੇ ਯਾਹਵੇਹ ਦੇ ਅੱਗੇ ਅਣ-ਅਧਿਕਾਰਤ ਅੱਗ ਨਾਲ ਚੜ੍ਹਾਵਾ ਚੜ੍ਹਾਇਆ।)

62ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਲੇਵੀਆਂ ਦੀ ਗਿਣਤੀ 23,000 ਸੀ। ਉਹ ਦੂਜੇ ਇਸਰਾਏਲੀਆਂ ਦੇ ਨਾਲ ਨਹੀਂ ਗਿਣੇ ਗਏ ਕਿਉਂਕਿ ਉਹਨਾਂ ਨੂੰ ਉਹਨਾਂ ਵਿੱਚ ਕੋਈ ਵਿਰਾਸਤ ਨਹੀਂ ਮਿਲੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.