62ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਲੇਵੀਆਂ ਦੀ ਗਿਣਤੀ 23,000 ਸੀ। ਉਹ ਦੂਜੇ ਇਸਰਾਏਲੀਆਂ ਦੇ ਨਾਲ ਨਹੀਂ ਗਿਣੇ ਗਏ ਕਿਉਂਕਿ ਉਹਨਾਂ ਨੂੰ ਉਹਨਾਂ ਵਿੱਚ ਕੋਈ ਵਿਰਾਸਤ ਨਹੀਂ ਮਿਲੀ।
63ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਯਰੀਹੋ ਦੇ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ ਇਸਰਾਏਲੀਆਂ ਨੂੰ ਗਿਣਿਆਂ ਉਹ ਇਹ ਹਨ।
64ਜਦੋਂ ਮੋਸ਼ੇਹ ਅਤੇ ਹਾਰੋਨ ਜਾਜਕ ਨੇ ਸੀਨਾਈ ਦੇ ਮਾਰੂਥਲ ਵਿੱਚ ਇਸਰਾਏਲੀਆਂ ਦੀ ਗਿਣਤੀ ਕੀਤੀ ਤਾਂ ਉਹਨਾਂ ਵਿੱਚੋਂ ਇੱਕ ਵੀ ਨਹੀਂ ਸੀ।
65ਕਿਉਂਕਿ ਯਾਹਵੇਹ ਨੇ ਉਹਨਾਂ ਇਸਰਾਏਲੀਆਂ ਨੂੰ ਕਿਹਾ ਸੀ ਕਿ ਉਹ ਜ਼ਰੂਰ ਉਜਾੜ ਵਿੱਚ ਮਰਨਗੇ ਅਤੇ ਉਹਨਾਂ ਵਿੱਚੋਂ ਯ਼ਫੁੰਨੇਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯੇਹੋਸ਼ੁਆ ਤੋਂ ਸਿਵਾਏ ਇੱਕ ਵੀ ਨਹੀਂ ਬਚਿਆ।