6ਹੇਜ਼ਰੋਨ ਤੋਂ, ਹੇਜ਼ਰੋਨ ਦਾ ਪਰਿਵਾਰ; ਕਰਮੀ ਤੋਂ, ਕਰਮੀਆਂ ਪਰਿਵਾਰ।
7ਇਹ ਰਊਬੇਨ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 43,730 ਸੀ।
8ਪੱਲੂ ਦਾ ਪੁੱਤਰ ਅਲੀਆਬ ਸੀ,
9ਅਤੇ ਅਲੀਆਬ ਦੇ ਪੁੱਤਰ ਨਮੁਏਲ, ਦਾਥਾਨ ਅਤੇ ਅਬੀਰਾਮ ਸਨ। ਉਹੀ ਦਾਥਾਨ ਅਤੇ ਅਬੀਰਾਮ ਸਮਾਜ ਦੇ ਅਧਿਕਾਰੀ ਸਨ ਜਿਨ੍ਹਾਂ ਨੇ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਬਗਾਵਤ ਕੀਤੀ ਸੀ ਅਤੇ ਕੋਰਾਹ ਦੇ ਅਨੁਯਾਈਆਂ ਵਿੱਚੋਂ ਸਨ ਜਦੋਂ ਉਹਨਾਂ ਨੇ ਯਾਹਵੇਹ ਦੇ ਵਿਰੁੱਧ ਬਗਾਵਤ ਕੀਤੀ ਸੀ।
10ਧਰਤੀ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਕੋਰਾਹ ਦੇ ਨਾਲ ਉਹਨਾਂ ਨੂੰ ਨਿਗਲ ਲਿਆ, ਜਿਸ ਦੇ ਚੇਲੇ 250 ਮਨੁੱਖਾਂ ਨੂੰ ਅੱਗ ਨੇ ਭਸਮ ਕਰ ਕੇ ਮਰ ਗਏ ਅਤੇ ਉਹਨਾਂ ਨੇ ਚੇਤਾਵਨੀ ਦੇ ਚਿੰਨ੍ਹ ਵਜੋਂ ਕੰਮ ਕੀਤਾ।