1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
2“ਇਸਰਾਏਲ ਦੇ ਲੋਕਾਂ ਨੂੰ ਇਹ ਹੁਕਮ ਦੇਹ ਅਤੇ ਉਹਨਾਂ ਨੂੰ ਆਖ, ‘ਮੇਰੇ ਭੋਜਨ ਦੀਆਂ ਭੇਟਾਂ ਨੂੰ ਨਿਸ਼ਚਿਤ ਸਮੇਂ ਉੱਤੇ ਮੇਰੇ ਅੱਗੇ ਪੇਸ਼ ਕਰੋ, ਜਿਹੜੀ ਮੇਰੇ ਲਈ ਸੁਗੰਧਤਾ ਹੋਵੇ।’
3ਉਹਨਾਂ ਨੂੰ ਆਖ, ‘ਇਹ ਉਹ ਭੋਜਨ ਹੈ ਜੋ ਤੁਸੀਂ ਯਾਹਵੇਹ ਨੂੰ ਚੜ੍ਹਾਉਣਾ ਹੈ, ਇੱਕ ਸਾਲ ਦੇ ਦੋ ਨਿਰਦੋਸ਼ ਲੇਲੇ, ਹਰ ਰੋਜ਼ ਹੋਮ ਦੀ ਭੇਟ ਵਜੋਂ ਚੜ੍ਹਾਉ।
4ਇੱਕ ਲੇਲਾ ਸਵੇਰੇ ਅਤੇ ਦੂਸਰਾ ਸ਼ਾਮ ਵੇਲੇ ਚੜ੍ਹਾਵੀ,
5ਇੱਕ ਏਫਾਹਾ ਦੇ ਦਸਵੇਂ ਹਿੱਸੇ ਦੀ ਅਨਾਜ ਦੀ ਭੇਟ ਦੇ ਨਾਲ ਸਭ ਤੋਂ ਵਧੀਆ ਆਟੇ ਦਾ ਇੱਕ ਚੌਥਾਈ ਹਿੱਸਾ ਜ਼ੈਤੂਨ ਦੇ ਤੇਲ ਵਿੱਚ ਮਿਲਾ ਕੇ ਚੜ੍ਹਾਓ।