3ਉਹਨਾਂ ਨੂੰ ਆਖ, ‘ਇਹ ਉਹ ਭੋਜਨ ਹੈ ਜੋ ਤੁਸੀਂ ਯਾਹਵੇਹ ਨੂੰ ਚੜ੍ਹਾਉਣਾ ਹੈ, ਇੱਕ ਸਾਲ ਦੇ ਦੋ ਨਿਰਦੋਸ਼ ਲੇਲੇ, ਹਰ ਰੋਜ਼ ਹੋਮ ਦੀ ਭੇਟ ਵਜੋਂ ਚੜ੍ਹਾਉ।
4ਇੱਕ ਲੇਲਾ ਸਵੇਰੇ ਅਤੇ ਦੂਸਰਾ ਸ਼ਾਮ ਵੇਲੇ ਚੜ੍ਹਾਵੀ,
5ਇੱਕ ਏਫਾਹਾ ਦੇ ਦਸਵੇਂ ਹਿੱਸੇ ਦੀ ਅਨਾਜ ਦੀ ਭੇਟ ਦੇ ਨਾਲ ਸਭ ਤੋਂ ਵਧੀਆ ਆਟੇ ਦਾ ਇੱਕ ਚੌਥਾਈ ਹਿੱਸਾ ਜ਼ੈਤੂਨ ਦੇ ਤੇਲ ਵਿੱਚ ਮਿਲਾ ਕੇ ਚੜ੍ਹਾਓ।
6ਇਹ ਸਦੀਪਕਾਲ ਹੋਮ ਬਲੀ ਹੈ ਜਿਹੜੀ ਸੀਨਾਈ ਦੀ ਪਰਬਤ ਉੱਤੇ ਠਹਿਰਾਈ ਗਈ ਕਿ ਉਹ ਯਾਹਵੇਹ ਲਈ ਸੁਗੰਧਤਾ ਦੀ ਅੱਗ ਹੋਵੇ।
7ਪੀਣ ਦੀ ਭੇਟ ਹਰ ਇੱਕ ਲੇਲੇ ਦੇ ਨਾਲ ਇੱਕ ਚੌਥਾਈ ਹੀਨ ਖਮੀਰ ਵਾਲੀ ਪੀਣ ਦੀ ਹੋਵੇ। ਪਵਿੱਤਰ ਸਥਾਨ ਉੱਤੇ ਯਾਹਵੇਹ ਨੂੰ ਪੀਣ ਦੀ ਭੇਟ ਡੋਲ੍ਹ ਦੇਈ।