ਗਿਣਤੀ 28

ਦੂਸਰਾ ਲੇਲਾ ਸ਼ਾਮ ਦੇ ਵੇਲੇ ਚੜ੍ਹਾਓ ਅਤੇ ਉਸੇ ਪ੍ਰਕਾਰ ਅਨਾਜ ਅਤੇ ਪੀਣ ਦੀ ਭੇਟ ਦੇ ਨਾਲ ਜੋ ਤੁਸੀਂ ਸਵੇਰ ਨੂੰ ਚੜ੍ਹਾਉਂਦੇ ਹੋ। ਇਹ ਇੱਕ ਭੋਜਨ ਦੀ ਭੇਟ ਹੈ, ਯਾਹਵੇਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਚੜ੍ਹਾਈ।

Numbers 28:8 (UKJV) And the other lamb shall you offer at even: as the food offering of the morning, and as the drink offering thereof, you shall offer it, a sacrifice made by fire, of a sweet savour unto the LORD.

6ਇਹ ਸਦੀਪਕਾਲ ਹੋਮ ਬਲੀ ਹੈ ਜਿਹੜੀ ਸੀਨਾਈ ਦੀ ਪਰਬਤ ਉੱਤੇ ਠਹਿਰਾਈ ਗਈ ਕਿ ਉਹ ਯਾਹਵੇਹ ਲਈ ਸੁਗੰਧਤਾ ਦੀ ਅੱਗ ਹੋਵੇ।

7ਪੀਣ ਦੀ ਭੇਟ ਹਰ ਇੱਕ ਲੇਲੇ ਦੇ ਨਾਲ ਇੱਕ ਚੌਥਾਈ ਹੀਨ ਖਮੀਰ ਵਾਲੀ ਪੀਣ ਦੀ ਹੋਵੇ। ਪਵਿੱਤਰ ਸਥਾਨ ਉੱਤੇ ਯਾਹਵੇਹ ਨੂੰ ਪੀਣ ਦੀ ਭੇਟ ਡੋਲ੍ਹ ਦੇਈ।

8ਦੂਸਰਾ ਲੇਲਾ ਸ਼ਾਮ ਦੇ ਵੇਲੇ ਚੜ੍ਹਾਓ ਅਤੇ ਉਸੇ ਪ੍ਰਕਾਰ ਅਨਾਜ ਅਤੇ ਪੀਣ ਦੀ ਭੇਟ ਦੇ ਨਾਲ ਜੋ ਤੁਸੀਂ ਸਵੇਰ ਨੂੰ ਚੜ੍ਹਾਉਂਦੇ ਹੋ। ਇਹ ਇੱਕ ਭੋਜਨ ਦੀ ਭੇਟ ਹੈ, ਯਾਹਵੇਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਚੜ੍ਹਾਈ।

9“ ‘ਸਬਤ ਦੇ ਦਿਨ, ਇੱਕ ਸਾਲ ਦੇ ਦੋ ਨਿਰਦੋਸ਼ ਲੇਲੇ, ਉਸ ਦੇ ਪੀਣ ਦੀ ਭੇਟ ਦੇ ਨਾਲ ਅਤੇ ਇੱਕ ਇਫਾਹਕ ਦੇ ਦੋ-ਦੱਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਚੜ੍ਹਾਓ ਜਿਸ ਵਿੱਚ ਸਭ ਤੋਂ ਵਧੀਆ ਆਟਾ ਹੋਵੇ ਜੋ ਜ਼ੈਤੂਨ ਦੇ ਤੇਲ ਨਾਲ ਮਿਲਾ ਕੇ ਚੜਾਈ।

10ਇਹ ਹਰ ਸਬਤ ਦੀ ਹੋਮ ਦੀ ਬਲੀ ਹੋਵੇ, ਨਾਲੇ ਸਦੀਪਕ ਹੋਮ ਦੀ ਬਲੀ ਅਤੇ ਉਸ ਦੇ ਪੀਣ ਦੀ ਭੇਟ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.