7ਪੀਣ ਦੀ ਭੇਟ ਹਰ ਇੱਕ ਲੇਲੇ ਦੇ ਨਾਲ ਇੱਕ ਚੌਥਾਈ ਹੀਨ ਖਮੀਰ ਵਾਲੀ ਪੀਣ ਦੀ ਹੋਵੇ। ਪਵਿੱਤਰ ਸਥਾਨ ਉੱਤੇ ਯਾਹਵੇਹ ਨੂੰ ਪੀਣ ਦੀ ਭੇਟ ਡੋਲ੍ਹ ਦੇਈ।
8ਦੂਸਰਾ ਲੇਲਾ ਸ਼ਾਮ ਦੇ ਵੇਲੇ ਚੜ੍ਹਾਓ ਅਤੇ ਉਸੇ ਪ੍ਰਕਾਰ ਅਨਾਜ ਅਤੇ ਪੀਣ ਦੀ ਭੇਟ ਦੇ ਨਾਲ ਜੋ ਤੁਸੀਂ ਸਵੇਰ ਨੂੰ ਚੜ੍ਹਾਉਂਦੇ ਹੋ। ਇਹ ਇੱਕ ਭੋਜਨ ਦੀ ਭੇਟ ਹੈ, ਯਾਹਵੇਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਚੜ੍ਹਾਈ।
9“ ‘ਸਬਤ ਦੇ ਦਿਨ, ਇੱਕ ਸਾਲ ਦੇ ਦੋ ਨਿਰਦੋਸ਼ ਲੇਲੇ, ਉਸ ਦੇ ਪੀਣ ਦੀ ਭੇਟ ਦੇ ਨਾਲ ਅਤੇ ਇੱਕ ਇਫਾਹਕ ਦੇ ਦੋ-ਦੱਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਚੜ੍ਹਾਓ ਜਿਸ ਵਿੱਚ ਸਭ ਤੋਂ ਵਧੀਆ ਆਟਾ ਹੋਵੇ ਜੋ ਜ਼ੈਤੂਨ ਦੇ ਤੇਲ ਨਾਲ ਮਿਲਾ ਕੇ ਚੜਾਈ।
10ਇਹ ਹਰ ਸਬਤ ਦੀ ਹੋਮ ਦੀ ਬਲੀ ਹੋਵੇ, ਨਾਲੇ ਸਦੀਪਕ ਹੋਮ ਦੀ ਬਲੀ ਅਤੇ ਉਸ ਦੇ ਪੀਣ ਦੀ ਭੇਟ ਹੋਵੇ।
11“ ‘ਹਰ ਮਹੀਨੇ ਦੇ ਪਹਿਲੇ ਦਿਨ, ਯਾਹਵੇਹ ਨੂੰ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੇ ਬੱਚੇ ਹੋਮ ਬਲੀ ਚੜ੍ਹਾਓ, ਇਹ ਸਾਰੇ ਨੁਕਸ ਰਹਿਤ ਹਨ।