ਗਿਣਤੀ 28

“ ‘ਹਰ ਮਹੀਨੇ ਦੇ ਪਹਿਲੇ ਦਿਨ, ਯਾਹਵੇਹ ਨੂੰ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੇ ਬੱਚੇ ਹੋਮ ਬਲੀ ਚੜ੍ਹਾਓ, ਇਹ ਸਾਰੇ ਨੁਕਸ ਰਹਿਤ ਹਨ।

Numbers 28:11 (UKJV) And in the beginnings of your months all of you shall offer a burnt offering unto the LORD; two young bullocks, and one ram, seven lambs of the first year without spot;

9“ ‘ਸਬਤ ਦੇ ਦਿਨ, ਇੱਕ ਸਾਲ ਦੇ ਦੋ ਨਿਰਦੋਸ਼ ਲੇਲੇ, ਉਸ ਦੇ ਪੀਣ ਦੀ ਭੇਟ ਦੇ ਨਾਲ ਅਤੇ ਇੱਕ ਇਫਾਹਕ ਦੇ ਦੋ-ਦੱਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਚੜ੍ਹਾਓ ਜਿਸ ਵਿੱਚ ਸਭ ਤੋਂ ਵਧੀਆ ਆਟਾ ਹੋਵੇ ਜੋ ਜ਼ੈਤੂਨ ਦੇ ਤੇਲ ਨਾਲ ਮਿਲਾ ਕੇ ਚੜਾਈ।

10ਇਹ ਹਰ ਸਬਤ ਦੀ ਹੋਮ ਦੀ ਬਲੀ ਹੋਵੇ, ਨਾਲੇ ਸਦੀਪਕ ਹੋਮ ਦੀ ਬਲੀ ਅਤੇ ਉਸ ਦੇ ਪੀਣ ਦੀ ਭੇਟ ਹੋਵੇ।

11“ ‘ਹਰ ਮਹੀਨੇ ਦੇ ਪਹਿਲੇ ਦਿਨ, ਯਾਹਵੇਹ ਨੂੰ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੇ ਬੱਚੇ ਹੋਮ ਬਲੀ ਚੜ੍ਹਾਓ, ਇਹ ਸਾਰੇ ਨੁਕਸ ਰਹਿਤ ਹਨ।

12ਹਰੇਕ ਬਲਦ ਦੇ ਨਾਲ ਤੇਲ ਵਿੱਚ ਰਲੇ ਹੋਏ ਉੱਤਮ ਆਟੇ ਦੇ ਤਿੰਨ ਦਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਹੋਵੇ। ਭੇਡੂ ਦੇ ਨਾਲ, ਇੱਕ ਏਫਾਹ ਦੇ ਦੋ ਦਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਤੇਲ ਵਿੱਚ ਮਿਲਾਏ ਹੋਏ ਵਧੀਆ ਆਟੇ ਦੇ ਹੋਣ।

13ਅਤੇ ਹਰੇਕ ਲੇਲੇ ਦੇ ਨਾਲ ਏਫਾਹ ਦਾ ਦਸਵਾਂ ਹਿੱਸਾ ਤੇਲ ਵਿੱਚ ਰਲੇ ਹੋਏ ਵਧੀਆ ਮੈਦੇ ਦੀ ਭੇਟ ਚੜ੍ਹਾਉਣਾ। ਇਹ ਹੋਮ ਦੀ ਬਲੀ ਯਾਹਵੇਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.