ਗਿਣਤੀ 28

ਹਰੇਕ ਬਲਦ ਦੇ ਨਾਲ ਤੇਲ ਵਿੱਚ ਰਲੇ ਹੋਏ ਉੱਤਮ ਆਟੇ ਦੇ ਤਿੰਨ ਦਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਹੋਵੇ। ਭੇਡੂ ਦੇ ਨਾਲ, ਇੱਕ ਏਫਾਹ ਦੇ ਦੋ ਦਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਤੇਲ ਵਿੱਚ ਮਿਲਾਏ ਹੋਏ ਵਧੀਆ ਆਟੇ ਦੇ ਹੋਣ।

Numbers 28:12 (UKJV) And three tenth deals of flour for a food offering, mingled with oil, for one bullock; and two tenth deals of flour for a food offering, mingled with oil, for one ram;

10ਇਹ ਹਰ ਸਬਤ ਦੀ ਹੋਮ ਦੀ ਬਲੀ ਹੋਵੇ, ਨਾਲੇ ਸਦੀਪਕ ਹੋਮ ਦੀ ਬਲੀ ਅਤੇ ਉਸ ਦੇ ਪੀਣ ਦੀ ਭੇਟ ਹੋਵੇ।

11“ ‘ਹਰ ਮਹੀਨੇ ਦੇ ਪਹਿਲੇ ਦਿਨ, ਯਾਹਵੇਹ ਨੂੰ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੇ ਬੱਚੇ ਹੋਮ ਬਲੀ ਚੜ੍ਹਾਓ, ਇਹ ਸਾਰੇ ਨੁਕਸ ਰਹਿਤ ਹਨ।

12ਹਰੇਕ ਬਲਦ ਦੇ ਨਾਲ ਤੇਲ ਵਿੱਚ ਰਲੇ ਹੋਏ ਉੱਤਮ ਆਟੇ ਦੇ ਤਿੰਨ ਦਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਹੋਵੇ। ਭੇਡੂ ਦੇ ਨਾਲ, ਇੱਕ ਏਫਾਹ ਦੇ ਦੋ ਦਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਤੇਲ ਵਿੱਚ ਮਿਲਾਏ ਹੋਏ ਵਧੀਆ ਆਟੇ ਦੇ ਹੋਣ।

13ਅਤੇ ਹਰੇਕ ਲੇਲੇ ਦੇ ਨਾਲ ਏਫਾਹ ਦਾ ਦਸਵਾਂ ਹਿੱਸਾ ਤੇਲ ਵਿੱਚ ਰਲੇ ਹੋਏ ਵਧੀਆ ਮੈਦੇ ਦੀ ਭੇਟ ਚੜ੍ਹਾਉਣਾ। ਇਹ ਹੋਮ ਦੀ ਬਲੀ ਯਾਹਵੇਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਹੋਵੇਗੀ।

14ਉਹਨਾਂ ਨੂੰ ਪੀਣ ਦੀ ਭੇਟ ਚੜ੍ਹਾਈ ਜਾਵੇਗੀ, ਇੱਕ ਬਲਦ ਦੇ ਨਾਲ ਤਿੰਨ ਲੀਟਰ ਦਾਖਰਸ, ਇੱਕ ਭੇਡੂ ਦੇ ਨਾਲ ਦੋ ਲੀਟਰ ਮੈਅ, ਅਤੇ ਇੱਕ ਲੇਲੇ ਦੇ ਨਾਲ ਇੱਕ ਲੀਟਰ ਮੈਅ। ਇਹ ਸਾਰੇ ਸਾਲ ਦੇ ਹਰ ਮਹੀਨੇ ਚੜ੍ਹਾਉਣ ਲਈ ਨਿਰਧਾਰਤ ਬਲੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.