11“ ‘ਹਰ ਮਹੀਨੇ ਦੇ ਪਹਿਲੇ ਦਿਨ, ਯਾਹਵੇਹ ਨੂੰ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੇ ਬੱਚੇ ਹੋਮ ਬਲੀ ਚੜ੍ਹਾਓ, ਇਹ ਸਾਰੇ ਨੁਕਸ ਰਹਿਤ ਹਨ।
12ਹਰੇਕ ਬਲਦ ਦੇ ਨਾਲ ਤੇਲ ਵਿੱਚ ਰਲੇ ਹੋਏ ਉੱਤਮ ਆਟੇ ਦੇ ਤਿੰਨ ਦਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਹੋਵੇ। ਭੇਡੂ ਦੇ ਨਾਲ, ਇੱਕ ਏਫਾਹ ਦੇ ਦੋ ਦਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਤੇਲ ਵਿੱਚ ਮਿਲਾਏ ਹੋਏ ਵਧੀਆ ਆਟੇ ਦੇ ਹੋਣ।
13ਅਤੇ ਹਰੇਕ ਲੇਲੇ ਦੇ ਨਾਲ ਏਫਾਹ ਦਾ ਦਸਵਾਂ ਹਿੱਸਾ ਤੇਲ ਵਿੱਚ ਰਲੇ ਹੋਏ ਵਧੀਆ ਮੈਦੇ ਦੀ ਭੇਟ ਚੜ੍ਹਾਉਣਾ। ਇਹ ਹੋਮ ਦੀ ਬਲੀ ਯਾਹਵੇਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਹੋਵੇਗੀ।
14ਉਹਨਾਂ ਨੂੰ ਪੀਣ ਦੀ ਭੇਟ ਚੜ੍ਹਾਈ ਜਾਵੇਗੀ, ਇੱਕ ਬਲਦ ਦੇ ਨਾਲ ਤਿੰਨ ਲੀਟਰ ਦਾਖਰਸ, ਇੱਕ ਭੇਡੂ ਦੇ ਨਾਲ ਦੋ ਲੀਟਰ ਮੈਅ, ਅਤੇ ਇੱਕ ਲੇਲੇ ਦੇ ਨਾਲ ਇੱਕ ਲੀਟਰ ਮੈਅ। ਇਹ ਸਾਰੇ ਸਾਲ ਦੇ ਹਰ ਮਹੀਨੇ ਚੜ੍ਹਾਉਣ ਲਈ ਨਿਰਧਾਰਤ ਬਲੀਆਂ ਹਨ।
15ਪੀਣ ਦੀ ਭੇਟ ਦੇ ਨਾਲ ਨਿਯਮਤ ਹੋਮ ਦੀ ਭੇਟ ਤੋਂ ਇਲਾਵਾ, ਇੱਕ ਬੱਕਰਾ ਪਾਪ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਚੜ੍ਹਾਇਆ ਜਾਵੇ।