ਗਿਣਤੀ 29

ਬਲਦ ਦੇ ਨਾਲ ਇੱਕ ਏਫਾਹ ਦਾ ਤਿੰਨ ਦਸਵਾਂ ਹਿੱਸਾ ਤੇਲ ਵਿੱਚ ਮਿਲਾ ਕੇ ਵਧੀਆ ਆਟੇ ਦੀ ਭੇਟ ਚੜ੍ਹਾਓ ਅਤੇ ਭੇਡੂ ਦੇ ਨਾਲ, ਦੋ-ਦਸਵੇਂ ਹਿੱਸੇ,

Numbers 29:9 (UKJV) And their food offering shall be of flour mingled with oil, three tenth deals to a bullock, and two tenth deals to one ram,

7“ ‘ਇਸ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਆਪਣੇ ਆਪ ਤੋਂ ਇਨਕਾਰ ਕਰੋ, ਅਤੇ ਕੋਈ ਕੰਮ-ਧੰਦਾ ਨਾ ਕਰਨਾ।

8ਤੁਸੀਂ ਯਾਹਵੇਹ ਲਈ ਪ੍ਰਸੰਨ ਕਰਨ ਲਈ ਸੁਗੰਧਤਾ ਦੀ ਹੋਮ ਬਲੀ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡ ਦੇ ਬੱਚੇ ਦੀ ਹੋਮ ਬਲੀ ਚੜ੍ਹਾਓ ਇਹ ਸਾਰੇ ਦੋਸ਼ ਰਹਿਤ ਹੋਣ।

9ਬਲਦ ਦੇ ਨਾਲ ਇੱਕ ਏਫਾਹ ਦਾ ਤਿੰਨ ਦਸਵਾਂ ਹਿੱਸਾ ਤੇਲ ਵਿੱਚ ਮਿਲਾ ਕੇ ਵਧੀਆ ਆਟੇ ਦੀ ਭੇਟ ਚੜ੍ਹਾਓ ਅਤੇ ਭੇਡੂ ਦੇ ਨਾਲ, ਦੋ-ਦਸਵੇਂ ਹਿੱਸੇ,

10ਅਰਥਾਤ ਸੱਤਾਂ ਲੇਲਿਆਂ ਵਿੱਚੋਂ ਹਰੇਕ ਦੇ ਨਾਲ ਇੱਕ ਦਸਵਾਂ ਹਿੱਸਾ।

11ਪ੍ਰਾਸਚਿਤ ਲਈ ਪਾਪ ਦੀ ਭੇਟ ਅਤੇ ਉਸ ਦੇ ਅਨਾਜ ਦੀ ਭੇਟ ਦੇ ਨਾਲ ਅਤੇ ਉਹਨਾਂ ਦੇ ਪੀਣ ਦੀਆਂ ਭੇਟਾਂ ਤੋਂ ਇਲਾਵਾ ਇੱਕ ਬੱਕਰਾ ਪਾਪ ਦੀ ਭੇਟ ਵਜੋਂ ਚੜ੍ਹਾਇਆ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.