ਗਿਣਤੀ 3

ਮੇਰਾਰੀਆਂ ਨੂੰ ਡੇਰੇ ਦੀਆਂ ਚੌਖਟੀਆਂ, ਇਸ ਦੀਆਂ ਟੋਲੀਆਂ, ਚੌਂਕਾਂ, ਠਿਕਾਣਿਆਂ, ਇਸ ਦੇ ਸਾਰੇ ਸਾਜ਼-ਸਾਮਾਨ ਅਤੇ ਉਹਨਾਂ ਦੀ ਵਰਤੋਂ ਨਾਲ ਸੰਬੰਧਿਤ ਹਰ ਚੀਜ਼ ਦੀ ਦੇਖਭਾਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ,

Numbers 3:36 (UKJV) And under the custody and charge of the sons of Merari shall be the boards of the tabernacle, and the bars thereof, and the pillars thereof, and the sockets thereof, and all the vessels thereof, and all that serves thereto,

34ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਮਰਦਾਂ ਦੀ ਗਿਣਤੀ 6,200 ਸੀ।

35ਮੇਰਾਰੀਆਂ ਦੇ ਘਰਾਣਿਆਂ ਦਾ ਆਗੂ ਅਬੀਹਾਇਲ ਦਾ ਪੁੱਤਰ ਸੂਰੀਏਲ ਸੀ, ਅਤੇ ਉਹਨਾਂ ਨੇ ਡੇਰੇ ਦੇ ਉੱਤਰ ਵਾਲੇ ਪਾਸੇ ਡੇਰੇ ਲਾਏ।

36ਮੇਰਾਰੀਆਂ ਨੂੰ ਡੇਰੇ ਦੀਆਂ ਚੌਖਟੀਆਂ, ਇਸ ਦੀਆਂ ਟੋਲੀਆਂ, ਚੌਂਕਾਂ, ਠਿਕਾਣਿਆਂ, ਇਸ ਦੇ ਸਾਰੇ ਸਾਜ਼-ਸਾਮਾਨ ਅਤੇ ਉਹਨਾਂ ਦੀ ਵਰਤੋਂ ਨਾਲ ਸੰਬੰਧਿਤ ਹਰ ਚੀਜ਼ ਦੀ ਦੇਖਭਾਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ,

37ਅਤੇ ਨਾਲ ਹੀ ਆਲੇ-ਦੁਆਲੇ ਦੇ ਵਿਹੜੇ ਦੀਆਂ ਚੌਂਕੀਆਂ, ਉਹਨਾਂ ਦੇ ਅਧਾਰ, ਤੰਬੂ ਦੇ ਖੰਭਿਆਂ ਅਤੇ ਰੱਸੀਆਂ।

38ਮੋਸ਼ੇਹ ਅਤੇ ਹਾਰੋਨ ਅਤੇ ਉਸਦੇ ਪੁੱਤਰਾਂ ਨੇ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਡੇਰੇ ਦੇ ਪੂਰਬ ਵੱਲ, ਜਿੱਧਰੋ ਸੂਰਜ ਚੜਦਾ ਹੈ ਆਪਣੇ ਤੰਬੂ ਲਾਉਣ, ਉਹ ਇਸਰਾਏਲੀਆਂ ਦੀ ਤਰਫ਼ੋਂ ਪਵਿੱਤਰ ਅਸਥਾਨ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ, ਕਿਉਂ ਜੋ ਕੋਈ ਹੋਰ ਜਿਹੜਾ ਪਵਿੱਤਰ ਅਸਥਾਨ ਦੇ ਨੇੜੇ ਆਉਂਦਾ ਸੀ, ਉਹ ਮਾਰਿਆ ਜਾਂਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.