ਗਿਣਤੀ 3

ਮੋਸ਼ੇਹ ਅਤੇ ਹਾਰੋਨ ਅਤੇ ਉਸਦੇ ਪੁੱਤਰਾਂ ਨੇ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਡੇਰੇ ਦੇ ਪੂਰਬ ਵੱਲ, ਜਿੱਧਰੋ ਸੂਰਜ ਚੜਦਾ ਹੈ ਆਪਣੇ ਤੰਬੂ ਲਾਉਣ, ਉਹ ਇਸਰਾਏਲੀਆਂ ਦੀ ਤਰਫ਼ੋਂ ਪਵਿੱਤਰ ਅਸਥਾਨ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ, ਕਿਉਂ ਜੋ ਕੋਈ ਹੋਰ ਜਿਹੜਾ ਪਵਿੱਤਰ ਅਸਥਾਨ ਦੇ ਨੇੜੇ ਆਉਂਦਾ ਸੀ, ਉਹ ਮਾਰਿਆ ਜਾਂਦਾ ਸੀ।

Numbers 3:38 (UKJV) But those that camp before the tabernacle toward the east, even before the tabernacle of the congregation eastward, shall be Moses, and Aaron and his sons, keeping the charge of the sanctuary for the charge of the children of Israel; and the stranger that comes nigh shall be put to death.

36ਮੇਰਾਰੀਆਂ ਨੂੰ ਡੇਰੇ ਦੀਆਂ ਚੌਖਟੀਆਂ, ਇਸ ਦੀਆਂ ਟੋਲੀਆਂ, ਚੌਂਕਾਂ, ਠਿਕਾਣਿਆਂ, ਇਸ ਦੇ ਸਾਰੇ ਸਾਜ਼-ਸਾਮਾਨ ਅਤੇ ਉਹਨਾਂ ਦੀ ਵਰਤੋਂ ਨਾਲ ਸੰਬੰਧਿਤ ਹਰ ਚੀਜ਼ ਦੀ ਦੇਖਭਾਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ,

37ਅਤੇ ਨਾਲ ਹੀ ਆਲੇ-ਦੁਆਲੇ ਦੇ ਵਿਹੜੇ ਦੀਆਂ ਚੌਂਕੀਆਂ, ਉਹਨਾਂ ਦੇ ਅਧਾਰ, ਤੰਬੂ ਦੇ ਖੰਭਿਆਂ ਅਤੇ ਰੱਸੀਆਂ।

38ਮੋਸ਼ੇਹ ਅਤੇ ਹਾਰੋਨ ਅਤੇ ਉਸਦੇ ਪੁੱਤਰਾਂ ਨੇ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਡੇਰੇ ਦੇ ਪੂਰਬ ਵੱਲ, ਜਿੱਧਰੋ ਸੂਰਜ ਚੜਦਾ ਹੈ ਆਪਣੇ ਤੰਬੂ ਲਾਉਣ, ਉਹ ਇਸਰਾਏਲੀਆਂ ਦੀ ਤਰਫ਼ੋਂ ਪਵਿੱਤਰ ਅਸਥਾਨ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ, ਕਿਉਂ ਜੋ ਕੋਈ ਹੋਰ ਜਿਹੜਾ ਪਵਿੱਤਰ ਅਸਥਾਨ ਦੇ ਨੇੜੇ ਆਉਂਦਾ ਸੀ, ਉਹ ਮਾਰਿਆ ਜਾਂਦਾ ਸੀ।

39ਯਾਹਵੇਹ ਦੇ ਹੁਕਮ ਅਨੁਸਾਰ ਮੋਸ਼ੇਹ ਅਤੇ ਹਾਰੋਨ ਦੁਆਰਾ ਉਹਨਾਂ ਦੇ ਗੋਤਾਂ ਅਨੁਸਾਰ ਗਿਣੇ ਗਏ ਲੇਵੀਆਂ ਦੀ ਕੁੱਲ ਗਿਣਤੀ 22,000 ਸੀ, ਜਿਨ੍ਹਾਂ ਵਿੱਚ ਹਰ ਇੱਕ ਮਹੀਨਾ ਜਾਂ ਇਸ ਤੋਂ ਵੱਧ ਉਮਰ ਦਾ ਪੁਰਸ਼ ਸੀ।

40ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲ ਦੇ ਸਾਰੇ ਪਹਿਲੌਠੇ ਪੁਰਖਾਂ ਦੀ ਗਿਣਤੀ ਕਰ ਜੋ ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਹਨ ਅਤੇ ਉਹਨਾਂ ਦੇ ਨਾਮ ਦੀ ਸੂਚੀ ਬਣਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.