ਗਿਣਤੀ 3

ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲ ਦੇ ਸਾਰੇ ਪਹਿਲੌਠੇ ਪੁਰਖਾਂ ਦੀ ਗਿਣਤੀ ਕਰ ਜੋ ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਹਨ ਅਤੇ ਉਹਨਾਂ ਦੇ ਨਾਮ ਦੀ ਸੂਚੀ ਬਣਾ।

Numbers 3:40 (UKJV) And the LORD said unto Moses, Number all the firstborn of the males of the children of Israel from a month old and upward, and take the number of their names.

38ਮੋਸ਼ੇਹ ਅਤੇ ਹਾਰੋਨ ਅਤੇ ਉਸਦੇ ਪੁੱਤਰਾਂ ਨੇ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਡੇਰੇ ਦੇ ਪੂਰਬ ਵੱਲ, ਜਿੱਧਰੋ ਸੂਰਜ ਚੜਦਾ ਹੈ ਆਪਣੇ ਤੰਬੂ ਲਾਉਣ, ਉਹ ਇਸਰਾਏਲੀਆਂ ਦੀ ਤਰਫ਼ੋਂ ਪਵਿੱਤਰ ਅਸਥਾਨ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ, ਕਿਉਂ ਜੋ ਕੋਈ ਹੋਰ ਜਿਹੜਾ ਪਵਿੱਤਰ ਅਸਥਾਨ ਦੇ ਨੇੜੇ ਆਉਂਦਾ ਸੀ, ਉਹ ਮਾਰਿਆ ਜਾਂਦਾ ਸੀ।

39ਯਾਹਵੇਹ ਦੇ ਹੁਕਮ ਅਨੁਸਾਰ ਮੋਸ਼ੇਹ ਅਤੇ ਹਾਰੋਨ ਦੁਆਰਾ ਉਹਨਾਂ ਦੇ ਗੋਤਾਂ ਅਨੁਸਾਰ ਗਿਣੇ ਗਏ ਲੇਵੀਆਂ ਦੀ ਕੁੱਲ ਗਿਣਤੀ 22,000 ਸੀ, ਜਿਨ੍ਹਾਂ ਵਿੱਚ ਹਰ ਇੱਕ ਮਹੀਨਾ ਜਾਂ ਇਸ ਤੋਂ ਵੱਧ ਉਮਰ ਦਾ ਪੁਰਸ਼ ਸੀ।

40ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲ ਦੇ ਸਾਰੇ ਪਹਿਲੌਠੇ ਪੁਰਖਾਂ ਦੀ ਗਿਣਤੀ ਕਰ ਜੋ ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਹਨ ਅਤੇ ਉਹਨਾਂ ਦੇ ਨਾਮ ਦੀ ਸੂਚੀ ਬਣਾ।

41ਮੇਰੇ ਲਈ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਦੀ ਥਾਂ ਲੇਵੀਆਂ ਨੂੰ ਅਤੇ ਇਸਰਾਏਲੀਆਂ ਦੇ ਪਸ਼ੂਆਂ ਦੇ ਸਾਰੇ ਪਹਿਲੌਠੇ ਪੁੱਤਰਾਂ ਦੀ ਥਾਂ ਲੇਵੀਆਂ ਦੇ ਪਸ਼ੂ ਲੈ। ਮੈਂ ਯਾਹਵੇਹ ਹਾਂ।”

42ਇਸ ਲਈ ਮੋਸ਼ੇਹ ਨੇ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਨੂੰ ਗਿਣਿਆ, ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.