ਗਿਣਤੀ 3

ਅਤੇ ਨਾਲ ਹੀ ਆਲੇ-ਦੁਆਲੇ ਦੇ ਵਿਹੜੇ ਦੀਆਂ ਚੌਂਕੀਆਂ, ਉਹਨਾਂ ਦੇ ਅਧਾਰ, ਤੰਬੂ ਦੇ ਖੰਭਿਆਂ ਅਤੇ ਰੱਸੀਆਂ।

Numbers 3:37 (UKJV) And the pillars of the court round about, and their sockets, and their pins, and their cords.

35ਮੇਰਾਰੀਆਂ ਦੇ ਘਰਾਣਿਆਂ ਦਾ ਆਗੂ ਅਬੀਹਾਇਲ ਦਾ ਪੁੱਤਰ ਸੂਰੀਏਲ ਸੀ, ਅਤੇ ਉਹਨਾਂ ਨੇ ਡੇਰੇ ਦੇ ਉੱਤਰ ਵਾਲੇ ਪਾਸੇ ਡੇਰੇ ਲਾਏ।

36ਮੇਰਾਰੀਆਂ ਨੂੰ ਡੇਰੇ ਦੀਆਂ ਚੌਖਟੀਆਂ, ਇਸ ਦੀਆਂ ਟੋਲੀਆਂ, ਚੌਂਕਾਂ, ਠਿਕਾਣਿਆਂ, ਇਸ ਦੇ ਸਾਰੇ ਸਾਜ਼-ਸਾਮਾਨ ਅਤੇ ਉਹਨਾਂ ਦੀ ਵਰਤੋਂ ਨਾਲ ਸੰਬੰਧਿਤ ਹਰ ਚੀਜ਼ ਦੀ ਦੇਖਭਾਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ,

37ਅਤੇ ਨਾਲ ਹੀ ਆਲੇ-ਦੁਆਲੇ ਦੇ ਵਿਹੜੇ ਦੀਆਂ ਚੌਂਕੀਆਂ, ਉਹਨਾਂ ਦੇ ਅਧਾਰ, ਤੰਬੂ ਦੇ ਖੰਭਿਆਂ ਅਤੇ ਰੱਸੀਆਂ।

38ਮੋਸ਼ੇਹ ਅਤੇ ਹਾਰੋਨ ਅਤੇ ਉਸਦੇ ਪੁੱਤਰਾਂ ਨੇ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਡੇਰੇ ਦੇ ਪੂਰਬ ਵੱਲ, ਜਿੱਧਰੋ ਸੂਰਜ ਚੜਦਾ ਹੈ ਆਪਣੇ ਤੰਬੂ ਲਾਉਣ, ਉਹ ਇਸਰਾਏਲੀਆਂ ਦੀ ਤਰਫ਼ੋਂ ਪਵਿੱਤਰ ਅਸਥਾਨ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ, ਕਿਉਂ ਜੋ ਕੋਈ ਹੋਰ ਜਿਹੜਾ ਪਵਿੱਤਰ ਅਸਥਾਨ ਦੇ ਨੇੜੇ ਆਉਂਦਾ ਸੀ, ਉਹ ਮਾਰਿਆ ਜਾਂਦਾ ਸੀ।

39ਯਾਹਵੇਹ ਦੇ ਹੁਕਮ ਅਨੁਸਾਰ ਮੋਸ਼ੇਹ ਅਤੇ ਹਾਰੋਨ ਦੁਆਰਾ ਉਹਨਾਂ ਦੇ ਗੋਤਾਂ ਅਨੁਸਾਰ ਗਿਣੇ ਗਏ ਲੇਵੀਆਂ ਦੀ ਕੁੱਲ ਗਿਣਤੀ 22,000 ਸੀ, ਜਿਨ੍ਹਾਂ ਵਿੱਚ ਹਰ ਇੱਕ ਮਹੀਨਾ ਜਾਂ ਇਸ ਤੋਂ ਵੱਧ ਉਮਰ ਦਾ ਪੁਰਸ਼ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.