ਗਿਣਤੀ 30

ਕਿ ਜਦੋਂ ਕੋਈ ਮਨੁੱਖ ਯਾਹਵੇਹ ਦੇ ਅੱਗੇ ਸੁੱਖਣਾ ਸੁੱਖਦਾ ਹੈ। ਇੱਕ ਵਚਨ ਦੁਆਰਾ ਆਪਣੇ ਆਪ ਨੂੰ ਵਚਨਬੱਧ ਕਰਨ ਦੀ ਸਹੁੰ ਖਾਂਦਾ ਹੈ, ਉਹ ਆਪਣਾ ਬਚਨ ਨਾ ਤੋੜੇ ਪਰ ਉਹ ਸਭ ਕੁਝ ਪੂਰਾ ਕਰੇ ਜੋ ਉਸਨੇ ਕਿਹਾ ਹੈ।

Numbers 30:2 (UKJV) If a man vow a vow unto the LORD, or swear an oath to bind his soul with a bond; he shall not break his word, he shall do according to all that proceeds out of his mouth.

1ਮੋਸ਼ੇਹ ਨੇ ਇਸਰਾਏਲ ਦੇ ਗੋਤਾਂ ਦੇ ਮੁਖੀਆਂ ਨੂੰ ਕਿਹਾ: “ਯਾਹਵੇਹ ਇਹ ਹੁਕਮ ਦਿੱਤਾ ਹੈ ਕਿ:

2ਕਿ ਜਦੋਂ ਕੋਈ ਮਨੁੱਖ ਯਾਹਵੇਹ ਦੇ ਅੱਗੇ ਸੁੱਖਣਾ ਸੁੱਖਦਾ ਹੈ। ਇੱਕ ਵਚਨ ਦੁਆਰਾ ਆਪਣੇ ਆਪ ਨੂੰ ਵਚਨਬੱਧ ਕਰਨ ਦੀ ਸਹੁੰ ਖਾਂਦਾ ਹੈ, ਉਹ ਆਪਣਾ ਬਚਨ ਨਾ ਤੋੜੇ ਪਰ ਉਹ ਸਭ ਕੁਝ ਪੂਰਾ ਕਰੇ ਜੋ ਉਸਨੇ ਕਿਹਾ ਹੈ।

3“ਜੇ ਇੱਕ ਕੁੜੀ ਯਾਹਵੇਹ ਅੱਗੇ ਸੁੱਖਣਾ ਸੁੱਖੇ ਅਤੇ ਆਪਣੇ ਆਪ ਨੂੰ ਉਸ ਗੱਲ ਉੱਤੇ ਬੰਨ੍ਹੇ ਜਦ ਉਹ ਆਪਣੇ ਪਿਤਾ ਦੇ ਘਰ ਵਿੱਚ ਕੁਆਰੀ ਹੋਵੇ।

4ਅਤੇ ਉਸ ਦਾ ਪਿਤਾ ਉਸ ਦੀ ਸੁੱਖਣਾ ਜਾਂ ਇਕਰਾਰ ਬਾਰੇ ਸੁਣਦਾ ਹੈ ਪਰ ਉਸ ਨੂੰ ਕੁਝ ਨਹੀਂ ਕਹਿੰਦਾ, ਤਦ ਉਸ ਦੀਆਂ ਸਾਰੀਆਂ ਸੁੱਖਣਾ ਅਤੇ ਹਰ ਇਕਰਾਰ ਜਿਸ ਨਾਲ ਉਸ ਨੇ ਆਪਣੇ ਆਪ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਾਇਮ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.