1ਮੋਸ਼ੇਹ ਨੇ ਇਸਰਾਏਲ ਦੇ ਗੋਤਾਂ ਦੇ ਮੁਖੀਆਂ ਨੂੰ ਕਿਹਾ: “ਯਾਹਵੇਹ ਇਹ ਹੁਕਮ ਦਿੱਤਾ ਹੈ ਕਿ:
2ਕਿ ਜਦੋਂ ਕੋਈ ਮਨੁੱਖ ਯਾਹਵੇਹ ਦੇ ਅੱਗੇ ਸੁੱਖਣਾ ਸੁੱਖਦਾ ਹੈ। ਇੱਕ ਵਚਨ ਦੁਆਰਾ ਆਪਣੇ ਆਪ ਨੂੰ ਵਚਨਬੱਧ ਕਰਨ ਦੀ ਸਹੁੰ ਖਾਂਦਾ ਹੈ, ਉਹ ਆਪਣਾ ਬਚਨ ਨਾ ਤੋੜੇ ਪਰ ਉਹ ਸਭ ਕੁਝ ਪੂਰਾ ਕਰੇ ਜੋ ਉਸਨੇ ਕਿਹਾ ਹੈ।
3“ਜੇ ਇੱਕ ਕੁੜੀ ਯਾਹਵੇਹ ਅੱਗੇ ਸੁੱਖਣਾ ਸੁੱਖੇ ਅਤੇ ਆਪਣੇ ਆਪ ਨੂੰ ਉਸ ਗੱਲ ਉੱਤੇ ਬੰਨ੍ਹੇ ਜਦ ਉਹ ਆਪਣੇ ਪਿਤਾ ਦੇ ਘਰ ਵਿੱਚ ਕੁਆਰੀ ਹੋਵੇ।
4ਅਤੇ ਉਸ ਦਾ ਪਿਤਾ ਉਸ ਦੀ ਸੁੱਖਣਾ ਜਾਂ ਇਕਰਾਰ ਬਾਰੇ ਸੁਣਦਾ ਹੈ ਪਰ ਉਸ ਨੂੰ ਕੁਝ ਨਹੀਂ ਕਹਿੰਦਾ, ਤਦ ਉਸ ਦੀਆਂ ਸਾਰੀਆਂ ਸੁੱਖਣਾ ਅਤੇ ਹਰ ਇਕਰਾਰ ਜਿਸ ਨਾਲ ਉਸ ਨੇ ਆਪਣੇ ਆਪ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਾਇਮ ਰਹੇਗਾ।
5ਪਰ ਜੇ ਉਸ ਦਾ ਪਿਤਾ ਪਰ ਜੇ ਉਸਦਾ ਪਿਤਾ ਇਹ ਸੁਣ ਕੇ ਉਸਨੂੰ ਮਨ੍ਹਾ ਕਰ ਦੇਵੇ, ਤਾਂ ਉਸਦੀ ਕੋਈ ਵੀ ਸੁੱਖਣਾ ਜਾਂ ਉਹ ਸਹੁੰ ਜਿਨ੍ਹਾਂ ਨਾਲ ਉਸਨੇ ਆਪਣੇ ਆਪ ਨੂੰ ਵਚਨਬੱਧ ਕੀਤਾ ਸੀ, ਕਾਇਮ ਨਹੀਂ ਰਹੇਗੀ। ਯਾਹਵੇਹ ਉਸਨੂੰ ਮਾਫ਼ੀ ਦੇਵੇਗਾ ਕਿਉਂਕਿ ਉਸਦੇ ਪਿਤਾ ਨੇ ਉਸਨੂੰ ਮਨ੍ਹਾ ਕੀਤਾ ਹੈ।