ਗਿਣਤੀ 30

ਅਤੇ ਉਸ ਦਾ ਪਿਤਾ ਉਸ ਦੀ ਸੁੱਖਣਾ ਜਾਂ ਇਕਰਾਰ ਬਾਰੇ ਸੁਣਦਾ ਹੈ ਪਰ ਉਸ ਨੂੰ ਕੁਝ ਨਹੀਂ ਕਹਿੰਦਾ, ਤਦ ਉਸ ਦੀਆਂ ਸਾਰੀਆਂ ਸੁੱਖਣਾ ਅਤੇ ਹਰ ਇਕਰਾਰ ਜਿਸ ਨਾਲ ਉਸ ਨੇ ਆਪਣੇ ਆਪ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਾਇਮ ਰਹੇਗਾ।

Numbers 30:4 (UKJV) And her father hear her vow, and her bond wherewith she has bound her soul, and her father shall hold his peace at her; then all her vows shall stand, and every bond wherewith she has bound her soul shall stand.

2ਕਿ ਜਦੋਂ ਕੋਈ ਮਨੁੱਖ ਯਾਹਵੇਹ ਦੇ ਅੱਗੇ ਸੁੱਖਣਾ ਸੁੱਖਦਾ ਹੈ। ਇੱਕ ਵਚਨ ਦੁਆਰਾ ਆਪਣੇ ਆਪ ਨੂੰ ਵਚਨਬੱਧ ਕਰਨ ਦੀ ਸਹੁੰ ਖਾਂਦਾ ਹੈ, ਉਹ ਆਪਣਾ ਬਚਨ ਨਾ ਤੋੜੇ ਪਰ ਉਹ ਸਭ ਕੁਝ ਪੂਰਾ ਕਰੇ ਜੋ ਉਸਨੇ ਕਿਹਾ ਹੈ।

3“ਜੇ ਇੱਕ ਕੁੜੀ ਯਾਹਵੇਹ ਅੱਗੇ ਸੁੱਖਣਾ ਸੁੱਖੇ ਅਤੇ ਆਪਣੇ ਆਪ ਨੂੰ ਉਸ ਗੱਲ ਉੱਤੇ ਬੰਨ੍ਹੇ ਜਦ ਉਹ ਆਪਣੇ ਪਿਤਾ ਦੇ ਘਰ ਵਿੱਚ ਕੁਆਰੀ ਹੋਵੇ।

4ਅਤੇ ਉਸ ਦਾ ਪਿਤਾ ਉਸ ਦੀ ਸੁੱਖਣਾ ਜਾਂ ਇਕਰਾਰ ਬਾਰੇ ਸੁਣਦਾ ਹੈ ਪਰ ਉਸ ਨੂੰ ਕੁਝ ਨਹੀਂ ਕਹਿੰਦਾ, ਤਦ ਉਸ ਦੀਆਂ ਸਾਰੀਆਂ ਸੁੱਖਣਾ ਅਤੇ ਹਰ ਇਕਰਾਰ ਜਿਸ ਨਾਲ ਉਸ ਨੇ ਆਪਣੇ ਆਪ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਾਇਮ ਰਹੇਗਾ।

5ਪਰ ਜੇ ਉਸ ਦਾ ਪਿਤਾ ਪਰ ਜੇ ਉਸਦਾ ਪਿਤਾ ਇਹ ਸੁਣ ਕੇ ਉਸਨੂੰ ਮਨ੍ਹਾ ਕਰ ਦੇਵੇ, ਤਾਂ ਉਸਦੀ ਕੋਈ ਵੀ ਸੁੱਖਣਾ ਜਾਂ ਉਹ ਸਹੁੰ ਜਿਨ੍ਹਾਂ ਨਾਲ ਉਸਨੇ ਆਪਣੇ ਆਪ ਨੂੰ ਵਚਨਬੱਧ ਕੀਤਾ ਸੀ, ਕਾਇਮ ਨਹੀਂ ਰਹੇਗੀ। ਯਾਹਵੇਹ ਉਸਨੂੰ ਮਾਫ਼ੀ ਦੇਵੇਗਾ ਕਿਉਂਕਿ ਉਸਦੇ ਪਿਤਾ ਨੇ ਉਸਨੂੰ ਮਨ੍ਹਾ ਕੀਤਾ ਹੈ।

6“ਜੇ ਉਸ ਦਾ ਸੁੱਖਣਾ ਸੁੱਖਣ ਤੋਂ ਬਾਅਦ ਜਾਂ ਉਸ ਦੇ ਬੁੱਲ੍ਹਾਂ ਤੋਂ ਅਜਿਹਾ ਵਾਅਦਾ ਕਰਨ ਤੋਂ ਬਾਅਦ ਵਿਆਹ ਹੋ ਜਾਂਦਾ ਹੈ ਜਿਸ ਨਾਲ ਉਹ ਆਪਣੇ ਆਪ ਨੂੰ ਜ਼ਿੰਮੇਵਾਰ ਬਣਾਉਂਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.