ਗਿਣਤੀ 31

ਇਸਦੇ ਅੱਧੇ ਹਿੱਸੇ ਵਿੱਚੋਂ ਲੈ ਕੇ ਜਾਜਕ ਅਲਆਜ਼ਾਰ ਨੂੰ ਯਾਹਵੇਹ ਦੀ ਚੁੱਕਣ ਦੀ ਭੇਟ ਕਰਕੇ ਦੇਵੇ।

Numbers 31:29 (UKJV) Take it of their half, and give it unto Eleazar the priest, for an heave offering of the LORD.

27ਲੜਾਈ ਵਿੱਚ ਹਿੱਸਾ ਲੈਣ ਵਾਲੇ ਸਿਪਾਹੀਆਂ ਅਤੇ ਬਾਕੀ ਟੋਲੀ ਵਿੱਚ ਲੁੱਟ ਦਾ ਸਮਾਨ ਬਰਾਬਰ ਵੰਡੋ।

28ਯੁੱਧ ਵਿੱਚ ਲੜਨ ਵਾਲੇ ਸਿਪਾਹੀਆਂ ਵਿੱਚੋਂ, ਹਰ ਪੰਜ ਸੌ ਵਿੱਚੋਂ ਇੱਕ ਨੂੰ ਯਾਹਵੇਹ ਲਈ ਨਜ਼ਰਾਨੇ ਵਜੋਂ ਵੱਖਰਾ ਰੱਖੋ, ਭਾਵੇਂ ਲੋਕ, ਪਸ਼ੂ, ਗਧੇ ਜਾਂ ਭੇਡਾਂ।

29ਇਸਦੇ ਅੱਧੇ ਹਿੱਸੇ ਵਿੱਚੋਂ ਲੈ ਕੇ ਜਾਜਕ ਅਲਆਜ਼ਾਰ ਨੂੰ ਯਾਹਵੇਹ ਦੀ ਚੁੱਕਣ ਦੀ ਭੇਟ ਕਰਕੇ ਦੇਵੇ।

30ਇਸਰਾਏਲੀਆਂ ਦੇ ਅੱਧੇ ਵਿੱਚੋਂ, ਹਰ ਪੰਜਾਹ ਵਿੱਚੋਂ ਇੱਕ ਚੁਣੋ, ਭਾਵੇਂ ਲੋਕ, ਪਸ਼ੂ, ਗਧੇ, ਭੇਡ ਜਾਂ ਹੋਰ ਜਾਨਵਰ। ਉਹਨਾਂ ਨੂੰ ਲੇਵੀਆਂ ਨੂੰ ਦੇ ਦਿਓ, ਜੋ ਯਾਹਵੇਹ ਦੇ ਡੇਰੇ ਦੀ ਦੇਖਭਾਲ ਲਈ ਜ਼ਿੰਮੇਵਾਰ ਹਨ।”

31ਸੋ ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.