25ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
26“ਤੂੰ ਅਤੇ ਅਲਆਜ਼ਾਰ ਜਾਜਕ ਅਤੇ ਸਮੂਹ ਦੇ ਪਰਿਵਾਰ ਦੇ ਮੁਖੀਆਂ ਨੂੰ ਉਹਨਾਂ ਸਾਰੇ ਲੋਕਾਂ ਅਤੇ ਜਾਨਵਰਾਂ ਦੀ ਗਿਣਤੀ ਕਰਨੀ ਚਾਹੀਦੀ ਹੈ ਜੋ ਫੜੇ ਗਏ ਸਨ।
27ਲੜਾਈ ਵਿੱਚ ਹਿੱਸਾ ਲੈਣ ਵਾਲੇ ਸਿਪਾਹੀਆਂ ਅਤੇ ਬਾਕੀ ਟੋਲੀ ਵਿੱਚ ਲੁੱਟ ਦਾ ਸਮਾਨ ਬਰਾਬਰ ਵੰਡੋ।
28ਯੁੱਧ ਵਿੱਚ ਲੜਨ ਵਾਲੇ ਸਿਪਾਹੀਆਂ ਵਿੱਚੋਂ, ਹਰ ਪੰਜ ਸੌ ਵਿੱਚੋਂ ਇੱਕ ਨੂੰ ਯਾਹਵੇਹ ਲਈ ਨਜ਼ਰਾਨੇ ਵਜੋਂ ਵੱਖਰਾ ਰੱਖੋ, ਭਾਵੇਂ ਲੋਕ, ਪਸ਼ੂ, ਗਧੇ ਜਾਂ ਭੇਡਾਂ।
29ਇਸਦੇ ਅੱਧੇ ਹਿੱਸੇ ਵਿੱਚੋਂ ਲੈ ਕੇ ਜਾਜਕ ਅਲਆਜ਼ਾਰ ਨੂੰ ਯਾਹਵੇਹ ਦੀ ਚੁੱਕਣ ਦੀ ਭੇਟ ਕਰਕੇ ਦੇਵੇ।