50ਇਸ ਲਈ ਸਾਡੇ ਵਿੱਚੋਂ ਹਰ ਇੱਕ ਆਦਮੀ ਯਾਹਵੇਹ ਦੇ ਅੱਗੇ ਚੜ੍ਹਾਉਣ ਲਈ ਭੇਟ ਲਿਆਏ ਹਾਂ, ਜੋ ਕੁਝ ਵੀ ਸਾਡੇ ਹੱਥੀ ਲੱਗਾ ਅਰਥਾਤ ਸੋਨੇ ਦੇ ਗਹਿਣੇ ਪੰਜੇਬਾਂ, ਕੜੇ, ਛਾਪਾਂ, ਵਾਲੀਆਂ ਅਤੇ ਬਾਜੂਬੰਦ ਤਾਂ ਜੋ ਅਸੀਂ ਆਪਣੇ ਪ੍ਰਾਣਾਂ ਲਾਈ ਯਾਹਵੇਹ ਅੱਗੇ ਪ੍ਰਾਸਚਿਤ ਕਰੀਏ।”
51ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਉਹਨਾਂ ਤੋਂ ਸੋਨਾ ਨੂੰ ਅਤੇ ਸਾਰੇ ਘੜੇ ਹੋਏ ਵਸਤੂਆਂ ਨੂੰ ਲਿਆ।
52ਹਜ਼ਾਰਾਂ ਦੇ ਸਰਦਾਰਾਂ ਅਤੇ ਸੈਂਕੜਿਆਂ ਦੇ ਸੈਨਾਪਤੀਆਂ ਦਾ ਸਾਰਾ ਸੋਨਾ ਜੋ ਮੋਸ਼ੇਹ ਅਤੇ ਅਲਆਜ਼ਾਰ ਨੇ ਯਾਹਵੇਹ ਨੂੰ ਭੇਟ ਵਜੋਂ ਭੇਟ ਕੀਤਾ ਸੀ, ਉਸ ਦਾ ਭਾਰ 16,750 ਸ਼ੈਕੇਲ ਸੀ
53ਹਰੇਕ ਸਿਪਾਹੀ ਨੇ ਆਪਣੇ ਲਈ ਲੁੱਟ ਲਿਆ ਸੀ।
54ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਹਜ਼ਾਰਾਂ ਦੇ ਸਰਦਾਰਾਂ ਅਤੇ ਸੈਂਕੜਿਆਂ ਦੇ ਸਰਦਾਰਾਂ ਤੋਂ ਸੋਨਾ ਕਬੂਲ ਕਰ ਲਿਆ ਅਤੇ ਇਸ ਨੂੰ ਇਸਰਾਏਲੀਆਂ ਦੀ ਯਾਦਗਾਰ ਵਜੋਂ ਯਾਹਵੇਹ ਦੇ ਅੱਗੇ ਮੰਡਲੀ ਦੇ ਤੰਬੂ ਵਿੱਚ ਲੈ ਆਏ।