ਗਿਣਤੀ 32

ਗਾਦੀਆਂ ਅਤੇ ਰਊਬੇਨੀਆਂ ਨੇ ਮੋਸ਼ੇਹ ਨੂੰ ਆਖਿਆ, “ਅਸੀਂ ਤੇਰੇ ਸੇਵਕ ਉਸੇ ਤਰ੍ਹਾਂ ਕਰਾਂਗੇ ਜਿਵੇਂ ਸਾਡੇ ਸੁਆਮੀ ਨੇ ਹੁਕਮ ਦਿੱਤਾ ਹੈ।

Numbers 32:25 (UKJV) And the children of Gad and the children of Reuben spoke unto Moses, saying, Your servants will do as my lord commands.

23“ਪਰ ਜੇ ਤੁਸੀਂ ਅਜਿਹਾ ਕਰਨ ਵਿੱਚ ਅਸਫ਼ਲ ਹੋਵੋਂਗੇ, ਤਾਂ ਤੁਸੀਂ ਯਾਹਵੇਹ ਦੇ ਵਿਰੁੱਧ ਪਾਪ ਕਰੋਗੇ ਅਤੇ ਤੁਹਾਨੂੰ ਯਕੀਨ ਹੋ ਸਕਦਾ ਹੈ ਕਿ ਤੁਹਾਡਾ ਪਾਪ ਤੁਹਾਨੂੰ ਲੱਭ ਲਵੇਗਾ।

24ਆਪਣੀਆਂ ਔਰਤਾਂ ਅਤੇ ਬੱਚਿਆਂ ਲਈ ਸ਼ਹਿਰ ਉਸਾਰੋ ਅਤੇ ਆਪਣੇ ਇੱਜੜਾਂ ਲਈ ਵਾੜੇ ਬਣਾਓ, ਪਰ ਉਹੀ ਕਰੋ ਜੋ ਤੁਸੀਂ ਇਕਰਾਰ ਕੀਤਾ ਹੈ।”

25ਗਾਦੀਆਂ ਅਤੇ ਰਊਬੇਨੀਆਂ ਨੇ ਮੋਸ਼ੇਹ ਨੂੰ ਆਖਿਆ, “ਅਸੀਂ ਤੇਰੇ ਸੇਵਕ ਉਸੇ ਤਰ੍ਹਾਂ ਕਰਾਂਗੇ ਜਿਵੇਂ ਸਾਡੇ ਸੁਆਮੀ ਨੇ ਹੁਕਮ ਦਿੱਤਾ ਹੈ।

26ਸਾਡੇ ਬੱਚੇ ਅਤੇ ਪਤਨੀਆਂ, ਸਾਡੇ ਇੱਜੜ ਅਤੇ ਪਸ਼ੂ ਇੱਥੇ ਗਿਲਆਦ ਦੇ ਸ਼ਹਿਰਾਂ ਵਿੱਚ ਰਹਿਣਗੇ।

27ਪਰ ਤੁਹਾਡੇ ਸੇਵਕ, ਹਰ ਇੱਕ ਆਦਮੀ ਜੋ ਲੜਾਈ ਲਈ ਹਥਿਆਰਬੰਦ ਹੋ ਕੇ, ਯਾਹਵੇਹ ਦੇ ਅੱਗੇ ਲੜਨ ਲਈ ਪਾਰ ਲੰਘਣਗੇ, ਜਿਵੇਂ ਕਿ ਸਾਡਾ ਮਾਲਕ ਆਖਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.