ਗਿਣਤੀ 32

“ਪਰ ਜੇ ਤੁਸੀਂ ਅਜਿਹਾ ਕਰਨ ਵਿੱਚ ਅਸਫ਼ਲ ਹੋਵੋਂਗੇ, ਤਾਂ ਤੁਸੀਂ ਯਾਹਵੇਹ ਦੇ ਵਿਰੁੱਧ ਪਾਪ ਕਰੋਗੇ ਅਤੇ ਤੁਹਾਨੂੰ ਯਕੀਨ ਹੋ ਸਕਦਾ ਹੈ ਕਿ ਤੁਹਾਡਾ ਪਾਪ ਤੁਹਾਨੂੰ ਲੱਭ ਲਵੇਗਾ।

Numbers 32:23 (UKJV) But if all of you will not do so, behold, all of you have sinned against the LORD: and be sure your sin will find you out.

21ਅਤੇ ਤੁਹਾਡੇ ਵਿੱਚੋਂ ਹਰ ਕੋਈ ਸ਼ਸਤਰ ਧਾਰੀ ਹੋ ਕੇ ਯਰਦਨ ਤੋਂ ਪਾਰ ਲੰਘ ਜਾਵੇ ਜਦ ਤੱਕ ਯਾਹਵੇਹ ਆਪਣੇ ਵੈਰੀਆਂ ਨੂੰ ਆਪਣੇ ਅੱਗੋਂ ਨਾ ਕੱਢ ਦੇਵੇ।

22ਜਦੋਂ ਧਰਤੀ ਯਾਹਵੇਹ ਦੇ ਅਧੀਨ ਹੋ ਜਾਂਦੀ ਹੈ, ਤੁਸੀਂ ਵਾਪਸ ਆ ਸਕਦੇ ਹੋ ਅਤੇ ਯਾਹਵੇਹ ਅਤੇ ਇਸਰਾਏਲ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਸਕਦੇ ਹੋ ਅਤੇ ਇਹ ਧਰਤੀ ਯਾਹਵੇਹ ਦੇ ਅੱਗੇ ਤੁਹਾਡੀ ਮਲਕੀਅਤ ਹੋਵੇਗੀ।

23“ਪਰ ਜੇ ਤੁਸੀਂ ਅਜਿਹਾ ਕਰਨ ਵਿੱਚ ਅਸਫ਼ਲ ਹੋਵੋਂਗੇ, ਤਾਂ ਤੁਸੀਂ ਯਾਹਵੇਹ ਦੇ ਵਿਰੁੱਧ ਪਾਪ ਕਰੋਗੇ ਅਤੇ ਤੁਹਾਨੂੰ ਯਕੀਨ ਹੋ ਸਕਦਾ ਹੈ ਕਿ ਤੁਹਾਡਾ ਪਾਪ ਤੁਹਾਨੂੰ ਲੱਭ ਲਵੇਗਾ।

24ਆਪਣੀਆਂ ਔਰਤਾਂ ਅਤੇ ਬੱਚਿਆਂ ਲਈ ਸ਼ਹਿਰ ਉਸਾਰੋ ਅਤੇ ਆਪਣੇ ਇੱਜੜਾਂ ਲਈ ਵਾੜੇ ਬਣਾਓ, ਪਰ ਉਹੀ ਕਰੋ ਜੋ ਤੁਸੀਂ ਇਕਰਾਰ ਕੀਤਾ ਹੈ।”

25ਗਾਦੀਆਂ ਅਤੇ ਰਊਬੇਨੀਆਂ ਨੇ ਮੋਸ਼ੇਹ ਨੂੰ ਆਖਿਆ, “ਅਸੀਂ ਤੇਰੇ ਸੇਵਕ ਉਸੇ ਤਰ੍ਹਾਂ ਕਰਾਂਗੇ ਜਿਵੇਂ ਸਾਡੇ ਸੁਆਮੀ ਨੇ ਹੁਕਮ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.