20ਤਦ ਮੋਸ਼ੇਹ ਨੇ ਉਹਨਾਂ ਨੂੰ ਕਿਹਾ, “ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਆਪਣੇ ਲਈ ਸ਼ਸਤਰ ਲਵੋ ਅਤੇ ਯਾਹਵੇਹ ਦੇ ਅੱਗੇ ਲੜਾਈ ਲਈ ਜਾਓ।
21ਅਤੇ ਤੁਹਾਡੇ ਵਿੱਚੋਂ ਹਰ ਕੋਈ ਸ਼ਸਤਰ ਧਾਰੀ ਹੋ ਕੇ ਯਰਦਨ ਤੋਂ ਪਾਰ ਲੰਘ ਜਾਵੇ ਜਦ ਤੱਕ ਯਾਹਵੇਹ ਆਪਣੇ ਵੈਰੀਆਂ ਨੂੰ ਆਪਣੇ ਅੱਗੋਂ ਨਾ ਕੱਢ ਦੇਵੇ।
22ਜਦੋਂ ਧਰਤੀ ਯਾਹਵੇਹ ਦੇ ਅਧੀਨ ਹੋ ਜਾਂਦੀ ਹੈ, ਤੁਸੀਂ ਵਾਪਸ ਆ ਸਕਦੇ ਹੋ ਅਤੇ ਯਾਹਵੇਹ ਅਤੇ ਇਸਰਾਏਲ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਸਕਦੇ ਹੋ ਅਤੇ ਇਹ ਧਰਤੀ ਯਾਹਵੇਹ ਦੇ ਅੱਗੇ ਤੁਹਾਡੀ ਮਲਕੀਅਤ ਹੋਵੇਗੀ।
23“ਪਰ ਜੇ ਤੁਸੀਂ ਅਜਿਹਾ ਕਰਨ ਵਿੱਚ ਅਸਫ਼ਲ ਹੋਵੋਂਗੇ, ਤਾਂ ਤੁਸੀਂ ਯਾਹਵੇਹ ਦੇ ਵਿਰੁੱਧ ਪਾਪ ਕਰੋਗੇ ਅਤੇ ਤੁਹਾਨੂੰ ਯਕੀਨ ਹੋ ਸਕਦਾ ਹੈ ਕਿ ਤੁਹਾਡਾ ਪਾਪ ਤੁਹਾਨੂੰ ਲੱਭ ਲਵੇਗਾ।
24ਆਪਣੀਆਂ ਔਰਤਾਂ ਅਤੇ ਬੱਚਿਆਂ ਲਈ ਸ਼ਹਿਰ ਉਸਾਰੋ ਅਤੇ ਆਪਣੇ ਇੱਜੜਾਂ ਲਈ ਵਾੜੇ ਬਣਾਓ, ਪਰ ਉਹੀ ਕਰੋ ਜੋ ਤੁਸੀਂ ਇਕਰਾਰ ਕੀਤਾ ਹੈ।”