ਗਿਣਤੀ 32

ਤਦ ਮੋਸ਼ੇਹ ਨੇ ਉਹਨਾਂ ਨੂੰ ਕਿਹਾ, “ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਆਪਣੇ ਲਈ ਸ਼ਸਤਰ ਲਵੋ ਅਤੇ ਯਾਹਵੇਹ ਦੇ ਅੱਗੇ ਲੜਾਈ ਲਈ ਜਾਓ।

Numbers 32:20 (UKJV) And Moses said unto them, If all of you will do this thing, if all of you will go armed before the LORD to war,

18ਅਸੀਂ ਆਪਣੇ ਘਰਾਂ ਨੂੰ ਉਦੋਂ ਤੱਕ ਵਾਪਸ ਨਹੀਂ ਜਾਵਾਂਗੇ ਜਦੋਂ ਤੱਕ ਇਸਰਾਏਲੀਆਂ ਵਿੱਚੋਂ ਹਰੇਕ ਨੂੰ ਆਪਣੀ ਵਿਰਾਸਤ ਨਹੀਂ ਮਿਲ ਜਾਂਦੀ।

19ਅਸੀਂ ਉਹਨਾਂ ਦੇ ਨਾਲ ਯਰਦਨ ਦੇ ਦੂਜੇ ਪਾਸੇ ਕੋਈ ਵੀ ਵਿਰਾਸਤ ਨਹੀਂ ਲਵਾਂਗੇ, ਕਿਉਂਕਿ ਸਾਡੀ ਵਿਰਾਸਤ ਯਰਦਨ ਦੇ ਪੂਰਬ ਵਾਲੇ ਪਾਸੇ ਸਾਡੇ ਕੋਲ ਆਈ ਹੈ।”

20ਤਦ ਮੋਸ਼ੇਹ ਨੇ ਉਹਨਾਂ ਨੂੰ ਕਿਹਾ, “ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਆਪਣੇ ਲਈ ਸ਼ਸਤਰ ਲਵੋ ਅਤੇ ਯਾਹਵੇਹ ਦੇ ਅੱਗੇ ਲੜਾਈ ਲਈ ਜਾਓ।

21ਅਤੇ ਤੁਹਾਡੇ ਵਿੱਚੋਂ ਹਰ ਕੋਈ ਸ਼ਸਤਰ ਧਾਰੀ ਹੋ ਕੇ ਯਰਦਨ ਤੋਂ ਪਾਰ ਲੰਘ ਜਾਵੇ ਜਦ ਤੱਕ ਯਾਹਵੇਹ ਆਪਣੇ ਵੈਰੀਆਂ ਨੂੰ ਆਪਣੇ ਅੱਗੋਂ ਨਾ ਕੱਢ ਦੇਵੇ।

22ਜਦੋਂ ਧਰਤੀ ਯਾਹਵੇਹ ਦੇ ਅਧੀਨ ਹੋ ਜਾਂਦੀ ਹੈ, ਤੁਸੀਂ ਵਾਪਸ ਆ ਸਕਦੇ ਹੋ ਅਤੇ ਯਾਹਵੇਹ ਅਤੇ ਇਸਰਾਏਲ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਸਕਦੇ ਹੋ ਅਤੇ ਇਹ ਧਰਤੀ ਯਾਹਵੇਹ ਦੇ ਅੱਗੇ ਤੁਹਾਡੀ ਮਲਕੀਅਤ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.