19ਅਸੀਂ ਉਹਨਾਂ ਦੇ ਨਾਲ ਯਰਦਨ ਦੇ ਦੂਜੇ ਪਾਸੇ ਕੋਈ ਵੀ ਵਿਰਾਸਤ ਨਹੀਂ ਲਵਾਂਗੇ, ਕਿਉਂਕਿ ਸਾਡੀ ਵਿਰਾਸਤ ਯਰਦਨ ਦੇ ਪੂਰਬ ਵਾਲੇ ਪਾਸੇ ਸਾਡੇ ਕੋਲ ਆਈ ਹੈ।”
20ਤਦ ਮੋਸ਼ੇਹ ਨੇ ਉਹਨਾਂ ਨੂੰ ਕਿਹਾ, “ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਆਪਣੇ ਲਈ ਸ਼ਸਤਰ ਲਵੋ ਅਤੇ ਯਾਹਵੇਹ ਦੇ ਅੱਗੇ ਲੜਾਈ ਲਈ ਜਾਓ।
21ਅਤੇ ਤੁਹਾਡੇ ਵਿੱਚੋਂ ਹਰ ਕੋਈ ਸ਼ਸਤਰ ਧਾਰੀ ਹੋ ਕੇ ਯਰਦਨ ਤੋਂ ਪਾਰ ਲੰਘ ਜਾਵੇ ਜਦ ਤੱਕ ਯਾਹਵੇਹ ਆਪਣੇ ਵੈਰੀਆਂ ਨੂੰ ਆਪਣੇ ਅੱਗੋਂ ਨਾ ਕੱਢ ਦੇਵੇ।
22ਜਦੋਂ ਧਰਤੀ ਯਾਹਵੇਹ ਦੇ ਅਧੀਨ ਹੋ ਜਾਂਦੀ ਹੈ, ਤੁਸੀਂ ਵਾਪਸ ਆ ਸਕਦੇ ਹੋ ਅਤੇ ਯਾਹਵੇਹ ਅਤੇ ਇਸਰਾਏਲ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਸਕਦੇ ਹੋ ਅਤੇ ਇਹ ਧਰਤੀ ਯਾਹਵੇਹ ਦੇ ਅੱਗੇ ਤੁਹਾਡੀ ਮਲਕੀਅਤ ਹੋਵੇਗੀ।
23“ਪਰ ਜੇ ਤੁਸੀਂ ਅਜਿਹਾ ਕਰਨ ਵਿੱਚ ਅਸਫ਼ਲ ਹੋਵੋਂਗੇ, ਤਾਂ ਤੁਸੀਂ ਯਾਹਵੇਹ ਦੇ ਵਿਰੁੱਧ ਪਾਪ ਕਰੋਗੇ ਅਤੇ ਤੁਹਾਨੂੰ ਯਕੀਨ ਹੋ ਸਕਦਾ ਹੈ ਕਿ ਤੁਹਾਡਾ ਪਾਪ ਤੁਹਾਨੂੰ ਲੱਭ ਲਵੇਗਾ।