6ਮੋਸ਼ੇਹ ਨੇ ਗਾਦੀਆਂ ਅਤੇ ਰਊਬੇਨੀਆਂ ਨੂੰ ਆਖਿਆ, “ਕੀ ਤੁਹਾਡੇ ਇਸਰਾਏਲੀ ਭਰਾਵਾਂ ਨੂੰ ਜੰਗ ਵਿੱਚ ਜਾਣਾ ਚਾਹੀਦਾ ਹੈ ਜਦੋਂ ਕਿ ਤੁਸੀਂ ਇੱਥੇ ਬੈਠੇ ਹੋ?
7ਤੁਸੀਂ ਇਸਰਾਏਲੀਆਂ ਨੂੰ ਉਸ ਧਰਤੀ ਵਿੱਚ ਪਾਰ ਜਾਣ ਤੋਂ ਕਿਉਂ ਨਿਰਾਸ਼ ਕਰਦੇ ਹੋ ਜੋ ਯਾਹਵੇਹ ਨੇ ਉਹਨਾਂ ਨੂੰ ਦਿੱਤੀ ਹੈ?
8ਇਹ ਉਹੀ ਹੈ ਜੋ ਤੁਹਾਡੇ ਪਿਉ-ਦਾਦਿਆਂ ਨੇ ਕੀਤਾ ਸੀ ਜਦੋਂ ਮੈਂ ਉਹਨਾਂ ਨੂੰ ਕਾਦੇਸ਼ ਬਰਨੇਆ ਤੋਂ ਕਨਾਨ ਦੀ ਧਰਤੀ ਦੀ ਜਾਂਚ ਕਰਨ ਲਈ ਭੇਜਿਆ ਸੀ।
9ਜਦੋਂ ਉਹ ਅਸ਼ਕੋਲ ਦੀ ਵਾਦੀ ਵਿੱਚ ਗਏ ਅਤੇ ਉਸ ਧਰਤੀ ਨੂੰ ਵੇਖਿਆ, ਤਾਂ ਉਹਨਾਂ ਨੇ ਇਸਰਾਏਲੀਆਂ ਨੂੰ ਉਸ ਧਰਤੀ ਵਿੱਚ ਵੜਨ ਤੋਂ ਰੋਕਿਆ ਜੋ ਯਾਹਵੇਹ ਨੇ ਉਹਨਾਂ ਨੂੰ ਦਿੱਤੀ ਸੀ।
10ਉਸ ਦਿਨ ਯਾਹਵੇਹ ਦਾ ਕ੍ਰੋਧ ਭੜਕ ਉੱਠਿਆ ਅਤੇ ਉਸਨੇ ਇਹ ਸਹੁੰ ਖਾਧੀ,