36ਉਹਨਾਂ ਨੇ ਏਸਯੋਨ ਗੇਬਰ ਨੂੰ ਛੱਡ ਕੇ ਜ਼ੀਨ ਦੀ ਉਜਾੜ ਕਾਦੇਸ਼ ਵਿੱਚ ਡੇਰਾ ਲਾਇਆ।
37ਉਹਨਾਂ ਨੇ ਕਾਦੇਸ਼ ਛੱਡ ਦਿੱਤਾ ਅਤੇ ਅਦੋਮ ਦੀ ਸਰਹੱਦ ਉੱਤੇ ਹੋਰ ਨਾਮੀ ਪਹਾੜ ਉੱਤੇ ਡੇਰਾ ਲਾਇਆ।
38ਯਾਹਵੇਹ ਦੇ ਹੁਕਮ ਉੱਤੇ ਹਾਰੋਨ ਜਾਜਕ ਹੋਰ ਨਾਮੀ ਪਹਾੜ ਉੱਤੇ ਚੜ੍ਹਿਆ ਜਿੱਥੇ ਇਸਰਾਏਲੀਆਂ ਦੇ ਮਿਸਰ ਵਿੱਚੋਂ ਨਿਕਲਣ ਦੇ ਚਾਲੀਵੇਂ ਸਾਲ ਦੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਉਹ ਮਰ ਗਿਆ।
39ਹਾਰੋਨ 123 ਸਾਲਾਂ ਦਾ ਸੀ ਜਦੋਂ ਉਹ ਹੋਰ ਨਾਮੀ ਪਰਬਤ ਉੱਤੇ ਮਰਿਆ।
40ਅਰਾਦ ਦੇ ਕਨਾਨੀ ਰਾਜੇ ਨੇ, ਜੋ ਕਨਾਨ ਦੇ ਨੇਗੇਵ ਵਿੱਚ ਰਹਿੰਦਾ ਸੀ, ਸੁਣਿਆ ਕਿ ਇਸਰਾਏਲੀ ਆ ਰਹੇ ਹਨ।