11ਇਹ ਹੱਦ ਆਇਨ ਦੇ ਪੂਰਬ ਵਾਲੇ ਪਾਸੇ ਸ਼ਫ਼ਾਮ ਤੋਂ ਰਿਬਲਾਹ ਤੱਕ ਉਤਰੇਗੀ ਅਤੇ ਗਲੀਲ ਦੀ ਝੀਲ ਦੇ ਪੂਰਬ ਵੱਲ ਢਾਲ਼ ਦੇ ਨਾਲ-ਨਾਲ ਚੱਲਦੀ ਰਹੇਗੀ
12ਤਦ ਇਹ ਹੱਦ ਯਰਦਨ ਤੱਕ ਹੇਠਾਂ ਜਾਵੇ ਅਤੇ ਉਸ ਦਾ ਫੈਲਾਓ ਖਾਰੇ ਸਮੁੰਦਰ ਤੱਕ ਹੋਵੇ। “ ‘ਇਹ ਤੁਹਾਡੀ ਧਰਤੀ ਦੇ ਆਲੇ-ਦੁਆਲੇ ਦੀਆਂ ਹੱਦਾਂ ਹੋਣ।’ ”
13ਮੋਸ਼ੇਹ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ, “ਇਸ ਧਰਤੀ ਨੂੰ ਗੁਣਾ ਪਾ ਕੇ ਵਿਰਾਸਤ ਵਿੱਚ ਦਿਓ। ਯਾਹਵੇਹ ਨੇ ਹੁਕਮ ਦਿੱਤਾ ਹੈ ਕਿ ਇਹ ਸਾਢੇ ਨੌਂ ਗੋਤਾਂ ਨੂੰ ਦਿੱਤਾ ਜਾਵੇ,
14ਕਿਉਂਕਿ ਰਊਬੇਨ ਦੇ ਗੋਤ ਦੇ ਪਰਿਵਾਰ, ਗਾਦ ਦੇ ਗੋਤ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਆਪਣੀ ਵਿਰਾਸਤ ਨੂੰ ਪਾ ਲਿਆਂ ਹੈ।
15ਇਨ੍ਹਾਂ ਢਾਈ ਗੋਤਾਂ ਨੂੰ ਯਰਦਨ ਦੇ ਪੂਰਬ ਵੱਲ ਯਰੀਹੋ ਤੋਂ ਪਾਰ ਸੂਰਜ ਚੜ੍ਹਨ ਤੱਕ ਆਪਣੀ ਵਿਰਾਸਤ ਪ੍ਰਾਪਤ ਕਰ ਲਈ ਹੈ।”