ਗਿਣਤੀ 34

ਤਦ ਇਹ ਹੱਦ ਯਰਦਨ ਤੱਕ ਹੇਠਾਂ ਜਾਵੇ ਅਤੇ ਉਸ ਦਾ ਫੈਲਾਓ ਖਾਰੇ ਸਮੁੰਦਰ ਤੱਕ ਹੋਵੇ। “ ‘ਇਹ ਤੁਹਾਡੀ ਧਰਤੀ ਦੇ ਆਲੇ-ਦੁਆਲੇ ਦੀਆਂ ਹੱਦਾਂ ਹੋਣ।’ ”

Numbers 34:12 (UKJV) And the border shall go down to Jordan, and the activities out of it shall be at the salt sea: this shall be your land with the coasts thereof round about.

10ਆਪਣੀ ਪੂਰਬੀ ਸੀਮਾ ਲਈ, ਹਜ਼ਰ-ਏਨਾਨ ਤੋਂ ਸ਼ਫ਼ਾਮ ਤੱਕ ਇੱਕ ਨਿਸ਼ਾਨ ਲਗਾਓ।

11ਇਹ ਹੱਦ ਆਇਨ ਦੇ ਪੂਰਬ ਵਾਲੇ ਪਾਸੇ ਸ਼ਫ਼ਾਮ ਤੋਂ ਰਿਬਲਾਹ ਤੱਕ ਉਤਰੇਗੀ ਅਤੇ ਗਲੀਲ ਦੀ ਝੀਲ ਦੇ ਪੂਰਬ ਵੱਲ ਢਾਲ਼ ਦੇ ਨਾਲ-ਨਾਲ ਚੱਲਦੀ ਰਹੇਗੀ

12ਤਦ ਇਹ ਹੱਦ ਯਰਦਨ ਤੱਕ ਹੇਠਾਂ ਜਾਵੇ ਅਤੇ ਉਸ ਦਾ ਫੈਲਾਓ ਖਾਰੇ ਸਮੁੰਦਰ ਤੱਕ ਹੋਵੇ। “ ‘ਇਹ ਤੁਹਾਡੀ ਧਰਤੀ ਦੇ ਆਲੇ-ਦੁਆਲੇ ਦੀਆਂ ਹੱਦਾਂ ਹੋਣ।’ ”

13ਮੋਸ਼ੇਹ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ, “ਇਸ ਧਰਤੀ ਨੂੰ ਗੁਣਾ ਪਾ ਕੇ ਵਿਰਾਸਤ ਵਿੱਚ ਦਿਓ। ਯਾਹਵੇਹ ਨੇ ਹੁਕਮ ਦਿੱਤਾ ਹੈ ਕਿ ਇਹ ਸਾਢੇ ਨੌਂ ਗੋਤਾਂ ਨੂੰ ਦਿੱਤਾ ਜਾਵੇ,

14ਕਿਉਂਕਿ ਰਊਬੇਨ ਦੇ ਗੋਤ ਦੇ ਪਰਿਵਾਰ, ਗਾਦ ਦੇ ਗੋਤ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਆਪਣੀ ਵਿਰਾਸਤ ਨੂੰ ਪਾ ਲਿਆਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.