1ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,
2“ਇਸਰਾਏਲ ਦੇ ਲੋਕਾਂ ਨੂੰ ਹੁਕਮ ਦੇ ਅਤੇ ਉਹਨਾਂ ਨੂੰ ਆਖ ਕਿ ‘ਜਦੋਂ ਤੁਸੀਂ ਕਨਾਨ ਵਿੱਚ ਦਾਖਲ ਹੋਵੋ, ਉਹ ਧਰਤੀ ਤੁਹਾਨੂੰ ਵਿਰਾਸਤ ਵਜੋਂ ਦਿੱਤੀ ਜਾਵੇਗੀ। ਇਹ ਸੀਮਾਵਾਂ ਹੋਣੀਆਂ ਚਾਹੀਦੀਆਂ ਹਨ:
3“ ‘ਤੁਹਾਡੇ ਦੱਖਣੀ ਪਾਸੇ ਵਿੱਚ ਅਦੋਮ ਦੀ ਸਰਹੱਦ ਦੇ ਨਾਲ ਜ਼ੀਨ ਦੀ ਉਜਾੜ ਵਿੱਚੋਂ ਕੁਝ ਸ਼ਾਮਲ ਹੋਣਗੇ। ਤੁਹਾਡੀ ਦੱਖਣੀ ਸੀਮਾ ਪੂਰਬ ਵਿੱਚ ਲਾਲ ਸਾਗਰ ਦੇ ਦੱਖਣੀ ਸਿਰੇ ਤੋਂ ਸ਼ੁਰੂ ਹੋਵੇਗੀ,
4ਫ਼ੇਰ ਤੁਹਾਡੀ ਸਰਹੱਦ ਦੱਖਣ ਵੱਲ ਅਕਰਾਬੀਮ ਦੀ ਚੜ੍ਹਾਈ ਵੱਲ ਮੁੜੇਗੀ ਅਤੇ ਜ਼ੀਨ ਦੀ ਦਿਸ਼ਾ ਵਿੱਚ ਚੱਲਦੀ ਰਹੇਗੀ ਅਤੇ ਕਾਦੇਸ਼ ਬਰਨੇਆ ਦੇ ਦੱਖਣ ਵੱਲ ਮੁੱਕ ਜਾਵੇਗੀ। ਇਹ ਹਜ਼ਾਰ ਅੱਦਾਰ ਤੋਂ ਅਜ਼ਮੋਨ ਪਹੁੰਚਿਆ,