11ਤਾਂ ਤੁਸੀਂ ਆਪਣੇ ਲਈ ਨਗਰ ਠਹਿਰਾਓ ਜਿਹੜੇ ਤੁਹਾਡੇ ਲਈ ਪਨਾਹ ਦੇ ਨਗਰ ਹੋਣ ਜਿੱਥੇ ਖੂਨੀ ਭੱਜ ਜਾਵੇ ਜਿਸ ਕਿਸੇ ਨੂੰ ਭੁੱਲ ਨਾਲ ਮਾਰਿਆ ਹੋਵੇ।
12ਅਤੇ ਇਹ ਨਗਰ ਤੁਹਾਡੇ ਲਈ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣ ਤਾਂ ਜੋ ਖੂਨੀ ਮਰ ਨਾ ਜਾਵੇ ਜਿੰਨਾਂ ਚਿਰ ਉਹ ਮੰਡਲੀ ਦੇ ਅੱਗੇ ਨਿਆਂ ਲਈ ਖੜ੍ਹਾ ਨਾ ਕੀਤਾ ਜਾਵੇ।
13ਇਹ ਛੇ ਨਗਰ ਜੋ ਤੁਸੀਂ ਦਿੰਦੇ ਹੋ ਉਹ ਤੁਹਾਡੇ ਪਨਾਹ ਦੇ ਸ਼ਹਿਰ ਹੋਣਗੇ।
14ਤਿੰਨ ਯਰਦਨ ਦੇ ਇਸ ਪਾਸੇ ਅਤੇ ਤਿੰਨ ਕਨਾਨ ਵਿੱਚ ਪਨਾਹ ਦੇ ਸ਼ਹਿਰਾਂ ਵਜੋਂ ਹੋਣ।
15ਇਹ ਛੇ ਨਗਰ ਇਸਰਾਏਲੀਆਂ ਅਤੇ ਉਹਨਾਂ ਵਿੱਚ ਰਹਿਣ ਵਾਲੇ ਪਰਦੇਸੀਆਂ ਲਈ ਪਨਾਹ ਦਾ ਸਥਾਨ ਹੋਣਗੇ, ਤਾਂ ਜੋ ਕੋਈ ਵੀ ਜਿਸ ਨੇ ਗਲਤੀ ਨਾਲ ਕਿਸੇ ਹੋਰ ਨੂੰ ਮਾਰਿਆ ਹੋਵੇ, ਉੱਥੋਂ ਭੱਜ ਜਾਵੇ।