ਗਿਣਤੀ 35

ਸਭਾ ਨੂੰ ਖੂਨ ਦਾ ਬਦਲਾ ਲੈਣ ਵਾਲੇ ਇੱਕ ਕਤਲ ਦੇ ਦੋਸ਼ੀ ਨੂੰ ਬਚਾਉਣਾ ਚਾਹੀਦਾ ਹੈ ਅਤੇ ਦੋਸ਼ੀ ਨੂੰ ਪਨਾਹ ਦੇ ਸ਼ਹਿਰ ਵਿੱਚ ਵਾਪਸ ਭੇਜ ਦੇਣ ਜਿੱਥੇ ਉਹ ਭੱਜ ਗਏ ਸਨ। ਦੋਸ਼ੀ ਨੂੰ ਪ੍ਰਧਾਨ ਜਾਜਕ ਦੀ ਮੌਤ ਤੱਕ ਉੱਥੇ ਰਹਿਣਾ ਚਾਹੀਦਾ ਹੈ, ਜਿਸਨੂੰ ਪਵਿੱਤਰ ਤੇਲ ਨਾਲ ਮਸਹ ਕੀਤਾ ਗਿਆ ਸੀ।

Numbers 35:25 (UKJV) And the congregation shall deliver the slayer out of the hand of the revenger of blood, and the congregation shall restore him to the city of his refuge, where he was fled: and he shall abide in it unto the death of the high priest, which was anointed with the holy oil.

23ਜਾਂ, ਉਹਨਾਂ ਨੂੰ ਵੇਖੇ ਬਿਨਾਂ, ਉਹਨਾਂ ਨੂੰ ਮਾਰਨ ਲਈ ਇੱਕ ਭਾਰੀ ਪੱਥਰ ਉਹਨਾਂ ਉੱਤੇ ਸੁੱਟ ਦੇਵੇ ਅਤੇ ਉਹ ਮਰ ਜਾਣ, ਤਾਂ ਉਹ ਦੂਜਾ ਵਿਅਕਤੀ ਕੋਈ ਦੁਸ਼ਮਣ ਨਹੀਂ ਸੀ ਅਤੇ ਕਿਸੇ ਨੁਕਸਾਨ ਦਾ ਇਰਾਦਾ ਨਹੀਂ ਸੀ,

24ਮੰਡਲੀ ਨੂੰ ਮਾਰਨ ਵਾਲਾ ਅਤੇ ਖੂਨ ਦਾ ਬਦਲਾ ਲੈਣ ਵਾਲਾ ਇਨ੍ਹਾਂ ਨਿਯਮਾਂ ਦੇ ਅਨੁਸਾਰ ਫੈਸਲਾ ਕਰੇ।

25ਸਭਾ ਨੂੰ ਖੂਨ ਦਾ ਬਦਲਾ ਲੈਣ ਵਾਲੇ ਇੱਕ ਕਤਲ ਦੇ ਦੋਸ਼ੀ ਨੂੰ ਬਚਾਉਣਾ ਚਾਹੀਦਾ ਹੈ ਅਤੇ ਦੋਸ਼ੀ ਨੂੰ ਪਨਾਹ ਦੇ ਸ਼ਹਿਰ ਵਿੱਚ ਵਾਪਸ ਭੇਜ ਦੇਣ ਜਿੱਥੇ ਉਹ ਭੱਜ ਗਏ ਸਨ। ਦੋਸ਼ੀ ਨੂੰ ਪ੍ਰਧਾਨ ਜਾਜਕ ਦੀ ਮੌਤ ਤੱਕ ਉੱਥੇ ਰਹਿਣਾ ਚਾਹੀਦਾ ਹੈ, ਜਿਸਨੂੰ ਪਵਿੱਤਰ ਤੇਲ ਨਾਲ ਮਸਹ ਕੀਤਾ ਗਿਆ ਸੀ।

26“ ‘ਪਰ ਜੇ ਦੋਸ਼ੀ ਪਨਾਹ ਦੇ ਸ਼ਹਿਰ ਦੀ ਹੱਦ ਤੋਂ ਬਾਹਰ ਜਾਂਦਾ ਹੈ ਜਿੱਥੇ ਉਹ ਭੱਜ ਗਏ ਸਨ।

27ਅਤੇ ਲਹੂ ਦਾ ਬਦਲਾ ਲੈਣ ਵਾਲਾ ਉਹਨਾਂ ਨੂੰ ਪਨਾਹ ਦੇ ਸ਼ਹਿਰ ਤੋਂ ਬਾਹਰ ਲੱਭਦਾ ਹੈ, ਲਹੂ ਦਾ ਬਦਲਾ ਲੈਣ ਵਾਲਾ ਦੋਸ਼ੀ ਨੂੰ ਕਤਲ ਕੀਤੇ ਬਿਨਾਂ ਮਾਰ ਸਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.