3ਤਦ ਉਹਨਾਂ ਕੋਲ ਰਹਿਣ ਲਈ ਨਗਰ ਹੋਣਗੇ ਅਤੇ ਉਹਨਾਂ ਦੇ ਪਸ਼ੂਆਂ ਲਈ ਅਤੇ ਉਹਨਾਂ ਦੇ ਹੋਰ ਸਾਰੇ ਜਾਨਵਰਾਂ ਲਈ ਸ਼ਾਮਲਾਟ ਹੋਣਗੇ।
4“ਉਹਨਾਂ ਨਗਰਾਂ ਦੇ ਆਲੇ-ਦੁਆਲੇ ਦੀਆਂ ਚਰਾਗਾਹਾਂ ਜਿਹੜੀਆਂ ਤੁਸੀਂ ਲੇਵੀਆਂ ਨੂੰ ਦਿੰਦੇ ਹੋ, ਕਸਬੇ ਦੀ ਕੰਧ ਤੋਂ ਇੱਕ ਹਜ਼ਾਰ ਹੱਥ ਲੰਮਾ ਹੋਵੇਗਾ।
5ਨਗਰ ਦੇ ਬਾਹਰ, ਪੂਰਬ ਵਾਲੇ ਪਾਸੇ ਦੋ ਹਜ਼ਾਰ ਹੱਥ ਮਿਣੋ, ਦੱਖਣ ਵਾਲੇ ਪਾਸੇ ਦੋ ਹਜ਼ਾਰ, ਪੱਛਮ ਵੱਲ ਦੋ ਹਜ਼ਾਰ ਅਤੇ ਉੱਤਰ ਵੱਲ ਦੋ ਹਜ਼ਾਰ ਅਤੇ ਸ਼ਹਿਰ ਦੇ ਵਿੱਚਕਾਰ ਹੋਵੇ। ਉਹਨਾਂ ਕੋਲ ਇਹ ਇਲਾਕਾ ਕਸਬਿਆਂ ਲਈ ਸ਼ਾਮਲਾਟ ਵਜੋਂ ਹੋਵੇਗਾ।
6“ਜਿਹੜੇ ਨਗਰ ਤੁਸੀਂ ਲੇਵੀਆਂ ਨੂੰ ਦਿੰਦੇ ਹੋ, ਉਹਨਾਂ ਵਿੱਚੋਂ ਛੇ ਪਨਾਹ ਦੇ ਸ਼ਹਿਰ ਹੋਣਗੇ, ਜਿਨ੍ਹਾਂ ਨੂੰ ਤੁਸੀਂ ਖੂਨੀ ਦੇ ਭੱਜ ਜਾਣ ਲਈ ਠਹਿਰਾਓ ਅਤੇ ਇਸ ਤੋਂ ਇਲਾਵਾ, ਉਹਨਾਂ ਨੂੰ ਬਤਾਲੀ ਹੋਰ ਨਗਰ ਦੇ ਦਿਓ।
7ਤੁਸੀਂ ਕੁੱਲ ਮਿਲਾ ਕੇ ਲੇਵੀਆਂ ਨੂੰ ਉਹਨਾਂ ਦੀਆਂ ਚਰਾਂਦਾਂ ਸਮੇਤ ਅਠਤਾਲੀ ਨਗਰ ਦੇ ਦਿਓ।