8ਹਰ ਇੱਕ ਧੀ ਜੋ ਇਸਰਾਏਲ ਦੇ ਕਿਸੇ ਗੋਤ ਵਿੱਚ ਜ਼ਮੀਨ ਦੀ ਵਾਰਸ ਹੋਵੇ, ਆਪਣੇ ਪਿਤਾ ਦੇ ਗੋਤ ਦੇ ਕਿਸੇ ਵਿਅਕਤੀ ਨਾਲ ਵਿਆਹ ਕਰਾਵੇ ਤਾਂ ਜੋ ਹਰੇਕ ਇਸਰਾਏਲੀ ਆਪਣੇ ਪੁਰਖਿਆਂ ਦੀ ਵਿਰਾਸਤ ਪ੍ਰਾਪਤ ਕਰ ਲਵੇ।
9ਕੋਈ ਵੀ ਵਿਰਾਸਤ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਹੀਂ ਜਾ ਸਕਦੀ, ਕਿਉਂ ਜੋ ਇਸਰਾਏਲ ਦੇ ਹਰੇਕ ਗੋਤ ਨੂੰ ਉਸ ਧਰਤੀ ਨੂੰ ਸੰਭਾਲਣਾ ਚਾਹੀਦਾ ਹੈ ਜੋ ਉਸ ਦੀ ਵਿਰਾਸਤ ਵਿੱਚ ਹੈ।”
10ਸੋ ਸਲਾਫ਼ਹਾਦ ਦੀਆਂ ਧੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
11ਸਲਾਫ਼ਹਾਦ ਦੀਆਂ ਧੀਆਂ, ਮਹਲਾਹ, ਤਿਰਜ਼ਾਹ, ਹੋਗਲਾਹ, ਮਿਲਕਾਹ ਅਤੇ ਨੋਹ ਨੇ ਆਪਣੇ ਪਿਤਾ ਦੇ ਨਾਲ ਆਪਣੇ ਚਚੇਰੇ ਭਰਾਵਾਂ ਨਾਲ ਵਿਆਹ ਕੀਤਾ।
12ਉਹਨਾਂ ਨੇ ਯੋਸੇਫ਼ ਦੇ ਪੁੱਤਰ ਮਨੱਸ਼ੇਹ ਦੇ ਉੱਤਰਾਧਿਕਾਰੀਆਂ ਦੇ ਘਰਾਣਿਆਂ ਵਿੱਚ ਵਿਆਹ ਕੀਤਾ ਅਤੇ ਉਹਨਾਂ ਦੀ ਵਿਰਾਸਤ ਉਹਨਾਂ ਦੇ ਪਿਤਾ ਦੇ ਘਰਾਣਿਆਂ ਅਤੇ ਗੋਤ ਵਿੱਚ ਬਣੀ ਰਹੀ।