ਗਿਣਤੀ 36

ਕੋਈ ਵੀ ਵਿਰਾਸਤ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਹੀਂ ਜਾ ਸਕਦੀ, ਕਿਉਂ ਜੋ ਇਸਰਾਏਲ ਦੇ ਹਰੇਕ ਗੋਤ ਨੂੰ ਉਸ ਧਰਤੀ ਨੂੰ ਸੰਭਾਲਣਾ ਚਾਹੀਦਾ ਹੈ ਜੋ ਉਸ ਦੀ ਵਿਰਾਸਤ ਵਿੱਚ ਹੈ।”

Numbers 36:9 (UKJV) Neither shall the inheritance remove from one tribe to another tribe; but every one of the tribes of the children of Israel shall keep himself to his own inheritance.

7ਇਸਰਾਏਲ ਵਿੱਚ ਕੋਈ ਵੀ ਵਿਰਾਸਤ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਚਲੀ ਜਾਵੇ ਕਿਉਂ ਜੋ ਹਰੇਕ ਇਸਰਾਏਲੀ ਆਪਣੇ ਪੁਰਖਿਆਂ ਦੀ ਗੋਤ ਦੀ ਵਿਰਾਸਤ ਨੂੰ ਸੰਭਾਲੇਗਾ।

8ਹਰ ਇੱਕ ਧੀ ਜੋ ਇਸਰਾਏਲ ਦੇ ਕਿਸੇ ਗੋਤ ਵਿੱਚ ਜ਼ਮੀਨ ਦੀ ਵਾਰਸ ਹੋਵੇ, ਆਪਣੇ ਪਿਤਾ ਦੇ ਗੋਤ ਦੇ ਕਿਸੇ ਵਿਅਕਤੀ ਨਾਲ ਵਿਆਹ ਕਰਾਵੇ ਤਾਂ ਜੋ ਹਰੇਕ ਇਸਰਾਏਲੀ ਆਪਣੇ ਪੁਰਖਿਆਂ ਦੀ ਵਿਰਾਸਤ ਪ੍ਰਾਪਤ ਕਰ ਲਵੇ।

9ਕੋਈ ਵੀ ਵਿਰਾਸਤ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਹੀਂ ਜਾ ਸਕਦੀ, ਕਿਉਂ ਜੋ ਇਸਰਾਏਲ ਦੇ ਹਰੇਕ ਗੋਤ ਨੂੰ ਉਸ ਧਰਤੀ ਨੂੰ ਸੰਭਾਲਣਾ ਚਾਹੀਦਾ ਹੈ ਜੋ ਉਸ ਦੀ ਵਿਰਾਸਤ ਵਿੱਚ ਹੈ।”

10ਸੋ ਸਲਾਫ਼ਹਾਦ ਦੀਆਂ ਧੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

11ਸਲਾਫ਼ਹਾਦ ਦੀਆਂ ਧੀਆਂ, ਮਹਲਾਹ, ਤਿਰਜ਼ਾਹ, ਹੋਗਲਾਹ, ਮਿਲਕਾਹ ਅਤੇ ਨੋਹ ਨੇ ਆਪਣੇ ਪਿਤਾ ਦੇ ਨਾਲ ਆਪਣੇ ਚਚੇਰੇ ਭਰਾਵਾਂ ਨਾਲ ਵਿਆਹ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.