ਗਿਣਤੀ 36

ਸਲਾਫ਼ਹਾਦ ਦੀਆਂ ਧੀਆਂ, ਮਹਲਾਹ, ਤਿਰਜ਼ਾਹ, ਹੋਗਲਾਹ, ਮਿਲਕਾਹ ਅਤੇ ਨੋਹ ਨੇ ਆਪਣੇ ਪਿਤਾ ਦੇ ਨਾਲ ਆਪਣੇ ਚਚੇਰੇ ਭਰਾਵਾਂ ਨਾਲ ਵਿਆਹ ਕੀਤਾ।

Numbers 36:11 (UKJV) For Mahlah, Tirzah, and Hoglah, and Milcah, and Noah, the daughters of Zelophehad, were married unto their father's brothers' sons:

9ਕੋਈ ਵੀ ਵਿਰਾਸਤ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਹੀਂ ਜਾ ਸਕਦੀ, ਕਿਉਂ ਜੋ ਇਸਰਾਏਲ ਦੇ ਹਰੇਕ ਗੋਤ ਨੂੰ ਉਸ ਧਰਤੀ ਨੂੰ ਸੰਭਾਲਣਾ ਚਾਹੀਦਾ ਹੈ ਜੋ ਉਸ ਦੀ ਵਿਰਾਸਤ ਵਿੱਚ ਹੈ।”

10ਸੋ ਸਲਾਫ਼ਹਾਦ ਦੀਆਂ ਧੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

11ਸਲਾਫ਼ਹਾਦ ਦੀਆਂ ਧੀਆਂ, ਮਹਲਾਹ, ਤਿਰਜ਼ਾਹ, ਹੋਗਲਾਹ, ਮਿਲਕਾਹ ਅਤੇ ਨੋਹ ਨੇ ਆਪਣੇ ਪਿਤਾ ਦੇ ਨਾਲ ਆਪਣੇ ਚਚੇਰੇ ਭਰਾਵਾਂ ਨਾਲ ਵਿਆਹ ਕੀਤਾ।

12ਉਹਨਾਂ ਨੇ ਯੋਸੇਫ਼ ਦੇ ਪੁੱਤਰ ਮਨੱਸ਼ੇਹ ਦੇ ਉੱਤਰਾਧਿਕਾਰੀਆਂ ਦੇ ਘਰਾਣਿਆਂ ਵਿੱਚ ਵਿਆਹ ਕੀਤਾ ਅਤੇ ਉਹਨਾਂ ਦੀ ਵਿਰਾਸਤ ਉਹਨਾਂ ਦੇ ਪਿਤਾ ਦੇ ਘਰਾਣਿਆਂ ਅਤੇ ਗੋਤ ਵਿੱਚ ਬਣੀ ਰਹੀ।

13ਇਹ ਉਹ ਹੁਕਮ ਅਤੇ ਨਿਯਮ ਹਨ ਜੋ ਯਾਹਵੇਹ ਨੇ ਮੋਸ਼ੇਹ ਰਾਹੀਂ ਯਰੀਹੋ ਦੇ ਪਾਰ ਯਰਦਨ ਦੇ ਪਾਰ ਮੋਆਬ ਦੇ ਮੈਦਾਨ ਵਿੱਚ ਇਸਰਾਏਲੀਆਂ ਨੂੰ ਦਿੱਤੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.