ਗਿਣਤੀ 36

ਹੁਣ ਮੰਨ ਲਓ ਕਿ ਉਹ ਇਸਰਾਏਲ ਦੇ ਹੋਰ ਗੋਤਾਂ ਦੇ ਆਦਮੀਆਂ ਨਾਲ ਵਿਆਹ ਕਰਦੀਆਂ ਹਨ, ਫਿਰ ਉਹਨਾਂ ਦਾ ਹਿੱਸਾ ਸਾਡੇ ਪੁਰਖਿਆਂ ਦੀ ਵਿਰਾਸਤ ਤੋਂ ਖਤਮ ਹੋ ਜਾਵੇਗਾ ਅਤੇ ਉਹ ਉਸ ਗੋਤ ਨੂੰ ਦਿੱਤਾ ਜਾਵੇਗਾ ਜਿਹ ਦੀਆਂ ਉਹ ਹੋ ਜਾਣਗੀਆਂ ਅਤੇ ਸਾਡਾ ਹਿੱਸਾ ਘੱਟ ਹੋ ਜਾਵੇਗਾ।

Numbers 36:3 (UKJV) And if they be married to any of the sons of the other tribes of the children of Israel, then shall their inheritance be taken from the inheritance of our fathers, and shall be put to the inheritance of the tribe unto which they are received: so shall it be taken from the lot of our inheritance.

1ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਨੇ, ਜਿਹੜੇ ਯੋਸੇਫ਼ ਦੇ ਪੁੱਤਰ ਦੇ ਪਰਿਵਾਰ ਵਿੱਚ ਮਨੱਸ਼ੇਹ ਦੇ ਪੁੱਤਰ, ਮਾਕੀਰ ਦੇ ਪੁੱਤਰ, ਗਿਲਆਦ ਦੇ ਪੁੱਤਰਾਂ ਦੇ ਪਰਿਵਾਰ ਤੋਂ ਸਨ ਨੇੜੇ ਆ ਕੇ ਮੋਸ਼ੇਹ ਅਤੇ ਉਹਨਾਂ ਪ੍ਰਧਾਨਾ ਦੇ ਅੱਗੇ ਜਿਹੜੇ ਇਸਰਾਏਲੀਆਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ, ਗੱਲ ਕੀਤੀ।

2ਉਹਨਾਂ ਨੇ ਆਖਿਆ, “ਜਦੋਂ ਯਾਹਵੇਹ ਨੇ ਮੇਰੇ ਸੁਆਮੀ ਨੂੰ ਹੁਕਮ ਦਿੱਤਾ ਕਿ ਉਹ ਜ਼ਮੀਨ ਨੂੰ ਗੁਣਾ ਪਾ ਕੇ ਇਸਰਾਏਲੀਆਂ ਨੂੰ ਵਿਰਾਸਤ ਵਿੱਚ ਦੇਵੇ ਤਾਂ ਉਸ ਨੇ ਤੁਹਾਨੂੰ ਹੁਕਮ ਦਿੱਤਾ ਕਿ ਸਾਡੇ ਭਰਾ ਸਲਾਫ਼ਹਾਦ ਦੀ ਵਿਰਾਸਤ ਉਸ ਦੀਆਂ ਧੀਆਂ ਨੂੰ ਦੇ ਦਿਓ।

3ਹੁਣ ਮੰਨ ਲਓ ਕਿ ਉਹ ਇਸਰਾਏਲ ਦੇ ਹੋਰ ਗੋਤਾਂ ਦੇ ਆਦਮੀਆਂ ਨਾਲ ਵਿਆਹ ਕਰਦੀਆਂ ਹਨ, ਫਿਰ ਉਹਨਾਂ ਦਾ ਹਿੱਸਾ ਸਾਡੇ ਪੁਰਖਿਆਂ ਦੀ ਵਿਰਾਸਤ ਤੋਂ ਖਤਮ ਹੋ ਜਾਵੇਗਾ ਅਤੇ ਉਹ ਉਸ ਗੋਤ ਨੂੰ ਦਿੱਤਾ ਜਾਵੇਗਾ ਜਿਹ ਦੀਆਂ ਉਹ ਹੋ ਜਾਣਗੀਆਂ ਅਤੇ ਸਾਡਾ ਹਿੱਸਾ ਘੱਟ ਹੋ ਜਾਵੇਗਾ।

4ਜਦੋਂ ਇਸਰਾਏਲੀਆਂ ਲਈ ਜੁਬਲੀ ਦਾ ਸਾਲ ਆਵੇਗਾ, ਤਾਂ ਉਹਨਾਂ ਦੀ ਵਿਰਾਸਤ ਉਸ ਗੋਤ ਦੇ ਨਾਲ ਜੋੜ ਦਿੱਤੀ ਜਾਵੇਗੀ ਜਿਸ ਵਿੱਚ ਉਹ ਵਿਆਹ ਕਰਨਗੇ ਅਤੇ ਉਹਨਾਂ ਦੀ ਜਾਇਦਾਦ ਸਾਡੇ ਪੁਰਖਿਆਂ ਦੇ ਕਬੀਲੇ ਦੀ ਵਿਰਾਸਤ ਵਿੱਚੋਂ ਲੈ ਲਈ ਜਾਵੇਗੀ।”

5ਤਦ ਯਾਹਵੇਹ ਦੇ ਹੁਕਮ ਉੱਤੇ ਮੋਸ਼ੇਹ ਨੇ ਇਸਰਾਏਲੀਆਂ ਨੂੰ ਇਹ ਹੁਕਮ ਦਿੱਤਾ, “ਜੋ ਕੁਝ ਯੋਸੇਫ਼ ਦੇ ਉੱਤਰਾਧਿਕਾਰੀਆਂ ਦਾ ਗੋਤ ਆਖ ਰਿਹਾ ਹੈ ਉਹ ਸਹੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.