ਗਿਣਤੀ 36

ਜਦੋਂ ਇਸਰਾਏਲੀਆਂ ਲਈ ਜੁਬਲੀ ਦਾ ਸਾਲ ਆਵੇਗਾ, ਤਾਂ ਉਹਨਾਂ ਦੀ ਵਿਰਾਸਤ ਉਸ ਗੋਤ ਦੇ ਨਾਲ ਜੋੜ ਦਿੱਤੀ ਜਾਵੇਗੀ ਜਿਸ ਵਿੱਚ ਉਹ ਵਿਆਹ ਕਰਨਗੇ ਅਤੇ ਉਹਨਾਂ ਦੀ ਜਾਇਦਾਦ ਸਾਡੇ ਪੁਰਖਿਆਂ ਦੇ ਕਬੀਲੇ ਦੀ ਵਿਰਾਸਤ ਵਿੱਚੋਂ ਲੈ ਲਈ ਜਾਵੇਗੀ।”

Numbers 36:4 (UKJV) And when the jubile of the children of Israel shall be, then shall their inheritance be put unto the inheritance of the tribe unto which they are received: so shall their inheritance be taken away from the inheritance of the tribe of our fathers.

2ਉਹਨਾਂ ਨੇ ਆਖਿਆ, “ਜਦੋਂ ਯਾਹਵੇਹ ਨੇ ਮੇਰੇ ਸੁਆਮੀ ਨੂੰ ਹੁਕਮ ਦਿੱਤਾ ਕਿ ਉਹ ਜ਼ਮੀਨ ਨੂੰ ਗੁਣਾ ਪਾ ਕੇ ਇਸਰਾਏਲੀਆਂ ਨੂੰ ਵਿਰਾਸਤ ਵਿੱਚ ਦੇਵੇ ਤਾਂ ਉਸ ਨੇ ਤੁਹਾਨੂੰ ਹੁਕਮ ਦਿੱਤਾ ਕਿ ਸਾਡੇ ਭਰਾ ਸਲਾਫ਼ਹਾਦ ਦੀ ਵਿਰਾਸਤ ਉਸ ਦੀਆਂ ਧੀਆਂ ਨੂੰ ਦੇ ਦਿਓ।

3ਹੁਣ ਮੰਨ ਲਓ ਕਿ ਉਹ ਇਸਰਾਏਲ ਦੇ ਹੋਰ ਗੋਤਾਂ ਦੇ ਆਦਮੀਆਂ ਨਾਲ ਵਿਆਹ ਕਰਦੀਆਂ ਹਨ, ਫਿਰ ਉਹਨਾਂ ਦਾ ਹਿੱਸਾ ਸਾਡੇ ਪੁਰਖਿਆਂ ਦੀ ਵਿਰਾਸਤ ਤੋਂ ਖਤਮ ਹੋ ਜਾਵੇਗਾ ਅਤੇ ਉਹ ਉਸ ਗੋਤ ਨੂੰ ਦਿੱਤਾ ਜਾਵੇਗਾ ਜਿਹ ਦੀਆਂ ਉਹ ਹੋ ਜਾਣਗੀਆਂ ਅਤੇ ਸਾਡਾ ਹਿੱਸਾ ਘੱਟ ਹੋ ਜਾਵੇਗਾ।

4ਜਦੋਂ ਇਸਰਾਏਲੀਆਂ ਲਈ ਜੁਬਲੀ ਦਾ ਸਾਲ ਆਵੇਗਾ, ਤਾਂ ਉਹਨਾਂ ਦੀ ਵਿਰਾਸਤ ਉਸ ਗੋਤ ਦੇ ਨਾਲ ਜੋੜ ਦਿੱਤੀ ਜਾਵੇਗੀ ਜਿਸ ਵਿੱਚ ਉਹ ਵਿਆਹ ਕਰਨਗੇ ਅਤੇ ਉਹਨਾਂ ਦੀ ਜਾਇਦਾਦ ਸਾਡੇ ਪੁਰਖਿਆਂ ਦੇ ਕਬੀਲੇ ਦੀ ਵਿਰਾਸਤ ਵਿੱਚੋਂ ਲੈ ਲਈ ਜਾਵੇਗੀ।”

5ਤਦ ਯਾਹਵੇਹ ਦੇ ਹੁਕਮ ਉੱਤੇ ਮੋਸ਼ੇਹ ਨੇ ਇਸਰਾਏਲੀਆਂ ਨੂੰ ਇਹ ਹੁਕਮ ਦਿੱਤਾ, “ਜੋ ਕੁਝ ਯੋਸੇਫ਼ ਦੇ ਉੱਤਰਾਧਿਕਾਰੀਆਂ ਦਾ ਗੋਤ ਆਖ ਰਿਹਾ ਹੈ ਉਹ ਸਹੀ ਹੈ।

6ਇਹ ਉਹ ਗੱਲ ਹੈ ਜਿਸ ਦਾ ਯਾਹਵੇਹ ਨੇ ਸਲਾਫ਼ਹਾਦ ਦੀਆਂ ਧੀਆਂ ਲਈ ਹੁਕਮ ਦਿੱਤਾ ਸੀ, ਜਿਹੜਾ ਉਹਨਾਂ ਦੀਆਂ ਅੱਖਾਂ ਵਿੱਚ ਚੰਗਾ ਲੱਗੇ ਉਹ ਉਸ ਨਾਲ ਵਿਆਹ ਕਰ ਲੈਣ, ਪਰ ਕੇਵਲ ਆਪਣੇ ਪੁਰਖਿਆਂ ਦੇ ਗੋਤ ਦੇ ਟੱਬਰ ਵਿੱਚ ਵਿਆਹ ਕਰਾਉਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.