3ਹੁਣ ਮੰਨ ਲਓ ਕਿ ਉਹ ਇਸਰਾਏਲ ਦੇ ਹੋਰ ਗੋਤਾਂ ਦੇ ਆਦਮੀਆਂ ਨਾਲ ਵਿਆਹ ਕਰਦੀਆਂ ਹਨ, ਫਿਰ ਉਹਨਾਂ ਦਾ ਹਿੱਸਾ ਸਾਡੇ ਪੁਰਖਿਆਂ ਦੀ ਵਿਰਾਸਤ ਤੋਂ ਖਤਮ ਹੋ ਜਾਵੇਗਾ ਅਤੇ ਉਹ ਉਸ ਗੋਤ ਨੂੰ ਦਿੱਤਾ ਜਾਵੇਗਾ ਜਿਹ ਦੀਆਂ ਉਹ ਹੋ ਜਾਣਗੀਆਂ ਅਤੇ ਸਾਡਾ ਹਿੱਸਾ ਘੱਟ ਹੋ ਜਾਵੇਗਾ।
4ਜਦੋਂ ਇਸਰਾਏਲੀਆਂ ਲਈ ਜੁਬਲੀ ਦਾ ਸਾਲ ਆਵੇਗਾ, ਤਾਂ ਉਹਨਾਂ ਦੀ ਵਿਰਾਸਤ ਉਸ ਗੋਤ ਦੇ ਨਾਲ ਜੋੜ ਦਿੱਤੀ ਜਾਵੇਗੀ ਜਿਸ ਵਿੱਚ ਉਹ ਵਿਆਹ ਕਰਨਗੇ ਅਤੇ ਉਹਨਾਂ ਦੀ ਜਾਇਦਾਦ ਸਾਡੇ ਪੁਰਖਿਆਂ ਦੇ ਕਬੀਲੇ ਦੀ ਵਿਰਾਸਤ ਵਿੱਚੋਂ ਲੈ ਲਈ ਜਾਵੇਗੀ।”
5ਤਦ ਯਾਹਵੇਹ ਦੇ ਹੁਕਮ ਉੱਤੇ ਮੋਸ਼ੇਹ ਨੇ ਇਸਰਾਏਲੀਆਂ ਨੂੰ ਇਹ ਹੁਕਮ ਦਿੱਤਾ, “ਜੋ ਕੁਝ ਯੋਸੇਫ਼ ਦੇ ਉੱਤਰਾਧਿਕਾਰੀਆਂ ਦਾ ਗੋਤ ਆਖ ਰਿਹਾ ਹੈ ਉਹ ਸਹੀ ਹੈ।
6ਇਹ ਉਹ ਗੱਲ ਹੈ ਜਿਸ ਦਾ ਯਾਹਵੇਹ ਨੇ ਸਲਾਫ਼ਹਾਦ ਦੀਆਂ ਧੀਆਂ ਲਈ ਹੁਕਮ ਦਿੱਤਾ ਸੀ, ਜਿਹੜਾ ਉਹਨਾਂ ਦੀਆਂ ਅੱਖਾਂ ਵਿੱਚ ਚੰਗਾ ਲੱਗੇ ਉਹ ਉਸ ਨਾਲ ਵਿਆਹ ਕਰ ਲੈਣ, ਪਰ ਕੇਵਲ ਆਪਣੇ ਪੁਰਖਿਆਂ ਦੇ ਗੋਤ ਦੇ ਟੱਬਰ ਵਿੱਚ ਵਿਆਹ ਕਰਾਉਣ।
7ਇਸਰਾਏਲ ਵਿੱਚ ਕੋਈ ਵੀ ਵਿਰਾਸਤ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਚਲੀ ਜਾਵੇ ਕਿਉਂ ਜੋ ਹਰੇਕ ਇਸਰਾਏਲੀ ਆਪਣੇ ਪੁਰਖਿਆਂ ਦੀ ਗੋਤ ਦੀ ਵਿਰਾਸਤ ਨੂੰ ਸੰਭਾਲੇਗਾ।