ਗਿਣਤੀ 4

ਡੇਰੇ ਅਤੇ ਜਗਵੇਦੀ ਦੇ ਆਲੇ-ਦੁਆਲੇ ਦੇ ਵਿਹੜੇ ਦੇ ਪਰਦੇ, ਵਿਹੜੇ ਦੇ ਪ੍ਰਵੇਸ਼ ਦੁਆਰ ਲਈ ਪਰਦੇ, ਰੱਸੀਆਂ ਅਤੇ ਤੰਬੂ ਦੀ ਸੇਵਾ ਵਿੱਚ ਵਰਤਿਆ ਜਾਣ ਵਾਲਾ ਸਾਰਾ ਸਾਮਾਨ। ਗੇਰਸ਼ੋਨੀਆਂ ਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਇਨ੍ਹਾਂ ਚੀਜ਼ਾਂ ਨਾਲ ਕਰਨ ਦੀ ਲੋੜ ਹੈ।

Numbers 4:26 (UKJV) And the hangings of the court, and the hanging for the door of the gate of the court, which is by the tabernacle and by the altar round about, and their cords, and all the instruments of their service, and all that is made for them: so shall they serve.

24“ਗੇਰਸ਼ੋਨੀਆਂ ਦੇ ਘਰਾਣਿਆਂ ਦੀ ਸੇਵਾ ਇਹ ਹੈ ਕਿ ਉਹਨਾਂ ਨੇ ਭਾਰ ਚੁੱਕਣਾ ਹੈ

25ਉਹ ਡੇਰੇ ਦੇ ਪਰਦੇ, ਅਰਥਾਤ ਮੰਡਲੀ ਵਾਲੇ ਤੰਬੂ, ਉਸ ਦੇ ਢੱਕਣ ਅਤੇ ਉਸ ਦੇ ਬਾਹਰਲੇ ਢੱਕਣ ਨੂੰ ਚੁੱਕਣ। ਵਧਿਆ ਚਮੜਾ, ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਪਰਦੇ,

26ਡੇਰੇ ਅਤੇ ਜਗਵੇਦੀ ਦੇ ਆਲੇ-ਦੁਆਲੇ ਦੇ ਵਿਹੜੇ ਦੇ ਪਰਦੇ, ਵਿਹੜੇ ਦੇ ਪ੍ਰਵੇਸ਼ ਦੁਆਰ ਲਈ ਪਰਦੇ, ਰੱਸੀਆਂ ਅਤੇ ਤੰਬੂ ਦੀ ਸੇਵਾ ਵਿੱਚ ਵਰਤਿਆ ਜਾਣ ਵਾਲਾ ਸਾਰਾ ਸਾਮਾਨ। ਗੇਰਸ਼ੋਨੀਆਂ ਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਇਨ੍ਹਾਂ ਚੀਜ਼ਾਂ ਨਾਲ ਕਰਨ ਦੀ ਲੋੜ ਹੈ।

27ਉਹਨਾਂ ਦੀ ਸਾਰੀ ਸੇਵਾ, ਭਾਵੇਂ ਢੋਣ-ਢੁਆਈ ਜਾਂ ਕੋਈ ਹੋਰ ਕੰਮ, ਹਾਰੋਨ ਅਤੇ ਹਾਰੋਨ ਦੇ ਪੁੱਤਰਾਂ ਦੀ ਅਗਵਾਈ ਨਾਲ ਗੇਰਸ਼ੋਨੀਆਂ ਦੀ ਸਾਰੀ ਟਹਿਲ ਸੇਵਾ ਕੀਤੀ ਜਾਵੇ।

28ਇਹ ਮੰਡਲੀ ਦੇ ਤੰਬੂ ਵਿੱਚ ਗੇਰਸ਼ੋਨੀਆਂ ਦੇ ਗੋਤਾਂ ਦੀ ਸੇਵਾ ਹੋਵੇਗੀ, ਉਹਨਾਂ ਦੀਆਂ ਜ਼ਿੰਮੇਵਾਰੀਆਂ ਹਾਰੋਨ ਦੇ ਪੁੱਤਰ ਈਥਾਮਾਰ, ਜਾਜਕ ਦੇ ਨਿਰਦੇਸ਼ਾਂ ਅਧੀਨ ਹੋਣਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.