ਗਿਣਤੀ 4

ਇਹ ਮੰਡਲੀ ਦੇ ਤੰਬੂ ਵਿੱਚ ਗੇਰਸ਼ੋਨੀਆਂ ਦੇ ਗੋਤਾਂ ਦੀ ਸੇਵਾ ਹੋਵੇਗੀ, ਉਹਨਾਂ ਦੀਆਂ ਜ਼ਿੰਮੇਵਾਰੀਆਂ ਹਾਰੋਨ ਦੇ ਪੁੱਤਰ ਈਥਾਮਾਰ, ਜਾਜਕ ਦੇ ਨਿਰਦੇਸ਼ਾਂ ਅਧੀਨ ਹੋਣਗੀਆਂ।

Numbers 4:28 (UKJV) This is the service of the families of the sons of Gershon in the tabernacle of the congregation: and their charge shall be under the hand of Ithamar the son of Aaron the priest.

26ਡੇਰੇ ਅਤੇ ਜਗਵੇਦੀ ਦੇ ਆਲੇ-ਦੁਆਲੇ ਦੇ ਵਿਹੜੇ ਦੇ ਪਰਦੇ, ਵਿਹੜੇ ਦੇ ਪ੍ਰਵੇਸ਼ ਦੁਆਰ ਲਈ ਪਰਦੇ, ਰੱਸੀਆਂ ਅਤੇ ਤੰਬੂ ਦੀ ਸੇਵਾ ਵਿੱਚ ਵਰਤਿਆ ਜਾਣ ਵਾਲਾ ਸਾਰਾ ਸਾਮਾਨ। ਗੇਰਸ਼ੋਨੀਆਂ ਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਇਨ੍ਹਾਂ ਚੀਜ਼ਾਂ ਨਾਲ ਕਰਨ ਦੀ ਲੋੜ ਹੈ।

27ਉਹਨਾਂ ਦੀ ਸਾਰੀ ਸੇਵਾ, ਭਾਵੇਂ ਢੋਣ-ਢੁਆਈ ਜਾਂ ਕੋਈ ਹੋਰ ਕੰਮ, ਹਾਰੋਨ ਅਤੇ ਹਾਰੋਨ ਦੇ ਪੁੱਤਰਾਂ ਦੀ ਅਗਵਾਈ ਨਾਲ ਗੇਰਸ਼ੋਨੀਆਂ ਦੀ ਸਾਰੀ ਟਹਿਲ ਸੇਵਾ ਕੀਤੀ ਜਾਵੇ।

28ਇਹ ਮੰਡਲੀ ਦੇ ਤੰਬੂ ਵਿੱਚ ਗੇਰਸ਼ੋਨੀਆਂ ਦੇ ਗੋਤਾਂ ਦੀ ਸੇਵਾ ਹੋਵੇਗੀ, ਉਹਨਾਂ ਦੀਆਂ ਜ਼ਿੰਮੇਵਾਰੀਆਂ ਹਾਰੋਨ ਦੇ ਪੁੱਤਰ ਈਥਾਮਾਰ, ਜਾਜਕ ਦੇ ਨਿਰਦੇਸ਼ਾਂ ਅਧੀਨ ਹੋਣਗੀਆਂ।

29“ਮੇਰਾਰੀਆਂ ਨੂੰ ਉਹਨਾਂ ਦੇ ਗੋਤਾਂ ਅਤੇ ਪਰਿਵਾਰਾਂ ਅਨੁਸਾਰ ਗਿਣਤੀ ਕਰੋ।

30ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀਆਂ ਦੀ ਗਿਣਤੀ ਕਰੋ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਆਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.