28ਇਹ ਮੰਡਲੀ ਦੇ ਤੰਬੂ ਵਿੱਚ ਗੇਰਸ਼ੋਨੀਆਂ ਦੇ ਗੋਤਾਂ ਦੀ ਸੇਵਾ ਹੋਵੇਗੀ, ਉਹਨਾਂ ਦੀਆਂ ਜ਼ਿੰਮੇਵਾਰੀਆਂ ਹਾਰੋਨ ਦੇ ਪੁੱਤਰ ਈਥਾਮਾਰ, ਜਾਜਕ ਦੇ ਨਿਰਦੇਸ਼ਾਂ ਅਧੀਨ ਹੋਣਗੀਆਂ।
29“ਮੇਰਾਰੀਆਂ ਨੂੰ ਉਹਨਾਂ ਦੇ ਗੋਤਾਂ ਅਤੇ ਪਰਿਵਾਰਾਂ ਅਨੁਸਾਰ ਗਿਣਤੀ ਕਰੋ।
30ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀਆਂ ਦੀ ਗਿਣਤੀ ਕਰੋ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਆਉਂਦੇ ਹਨ।
31ਤੰਬੂ ਵਿੱਚ ਆਪਣੀ ਸਾਰੀ ਸੇਵਾ ਦੇ ਹਿੱਸੇ ਵਜੋਂ, ਉਹ ਡੇਰੇ ਦੀਆਂ ਫੱਟੀਆਂ, ਉਸ ਦੀਆਂ ਹੋੜੇ, ਚੌਂਕੀਆਂ ਅਤੇ ਨੀਹਾਂ,
32ਅਤੇ ਨਾਲ ਹੀ ਆਲੇ-ਦੁਆਲੇ ਦੇ ਵਿਹੜੇ ਦੀਆਂ ਚੌਂਕੀਆਂ, ਤੰਬੂ ਦੇ ਖੰਭੇ ਰੱਸੀਆਂ ਨੂੰ ਚੁੱਕਣ, ਉਹਨਾਂ ਦੇ ਸਾਰੇ ਉਪਕਰਣ ਅਤੇ ਉਹਨਾਂ ਦੀ ਵਰਤੋਂ ਨਾਲ ਸਬੰਧਤ ਹਰ ਚੀਜ਼ ਅਤੇ ਤੁਸੀਂ ਨਾਮਾਂ ਅਨੁਸਾਰ ਸਮਾਨ ਚੁੱਕਣ ਲਈ ਉਹਨਾਂ ਦੀ ਜ਼ਿੰਮੇਵਾਰੀ ਠਹਿਰਾਓ।