25ਜਾਜਕ ਉਸ ਔਰਤ ਦੇ ਹੱਥੋਂ ਜਲਣ ਵਾਲੇ ਮੈਦੇ ਦੀ ਭੇਟ ਲੈ ਕੇ ਯਾਹਵੇਹ ਦੇ ਅੱਗੇ ਉਸ ਮੈਦੇ ਦੀ ਭੇਟ ਨੂੰ ਹਿਲਾਵੇ ਅਤੇ ਜਗਵੇਦੀ ਦੇ ਨੇੜੇ ਲਿਆਵੇ।
26ਤਦ ਜਾਜਕ ਨੂੰ ਇੱਕ ਮੁੱਠੀ ਭਰ ਅਨਾਜ ਦੀ ਭੇਟ ਨੂੰ ਯਾਦਗਾਰੀ ਭੇਟ ਵਜੋਂ ਲੈ ਕੇ ਜਗਵੇਦੀ ਉੱਤੇ ਸਾੜੇ। ਉਸ ਤੋਂ ਬਾਅਦ, ਉਹ ਜਲ ਉਸ ਔਰਤ ਨੂੰ ਪਿਲਾਵੇ।
27ਜੇ ਉਸ ਨੇ ਆਪਣੇ ਆਪ ਨੂੰ ਅਪਵਿੱਤਰ ਬਣਾਇਆ ਹੈ ਅਤੇ ਆਪਣੇ ਪਤੀ ਨਾਲ ਬੇਵਫ਼ਾਈ ਕੀਤੀ ਹੈ ਤਾਂ ਇਸ ਦਾ ਨਤੀਜਾ ਇਹ ਹੋਵੇਗਾ, ਜਦੋਂ ਉਸ ਨੂੰ ਉਹ ਪਾਣੀ ਪਿਲਾਇਆ ਜਾਂਦਾ ਹੈ ਜੋ ਸਰਾਪ ਲਿਆਉਂਦਾ ਹੈ ਅਤੇ ਕੌੜਾ ਕਸ਼ਟ ਲਿਆਉਂਦਾ ਹੈ, ਤਾਂ ਉਹ ਉਸ ਦੇ ਅੰਦਰ ਵੜ ਜਾਵੇਗਾ, ਉਸ ਦਾ ਪੇਟ ਸੁੱਜ ਜਾਵੇਗਾ।
28ਪਰ ਜੇ ਔਰਤ ਨੇ ਆਪਣੇ ਆਪ ਨੂੰ ਅਸ਼ੁੱਧ ਨਹੀਂ ਕੀਤਾ ਸਗੋਂ ਸ਼ੁੱਧ ਹੈ ਤਾਂ ਉਹ ਦੋਸ਼ ਤੋਂ ਮੁਕਤ ਹੋ ਜਾਵੇਗੀ ਅਤੇ ਬੱਚੇ ਪੈਦਾ ਕਰ ਸਕੇਗੀ।
29“ ‘ਤਾਂ ਇਹ ਮਨ ਵਿੱਚ ਜਲਣ ਦਾ ਨਿਯਮ ਹੈ ਜਦੋਂ ਇੱਕ ਔਰਤ ਆਪਣੇ ਪਤੀ ਨਾਲ ਵਿਆਹ ਕਰ ਕੇ ਆਪਣੇ ਆਪ ਨੂੰ ਅਸ਼ੁੱਧ ਕਰ ਲੈਂਦੀ ਹੈ,